ਹਾਂਗਕਾਂਗ ਵਿਚ ਕਰੋਨਾ ਵੈਕਸੀਨ ਦਾ ਲੇਖਾ ਜੋਖਾ

0
818

ਹਾਂਗਕਾਂਗ(ਪਚਬ): ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ਕਰੋਨਾ ਰੋਕਣ ਲਈ ਵੈਕਸੀਨ ਦੀ ਵਰਤੋ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬੀਤੇ ਕਲ ਤੱਕ ਹਾਂਗਕਾਂਗ ਵਿਚ ਕੁੱਲ 7,637,640 ਟੀਕੇ ਲਗਵਾਏ ਗਏ। ਇਨਾਂ ਵਿਚ 4,162,074 ( 61.8%) ਲੋਕਾਂ ਨੇ ਕੋਰਨਾ ਦਾ ਪਹਿਲਾਂ ਟੀਕਾ ਲਗਵਾਇਆ ਹੈ ਜਦ ਕਿ 3,475,566(51.6%) ਨੇ ਦੂਜਾ ਟੀਕਾ ਵੀ ਲਗਵਾ ਲਿਆ ਹੈ। ਭਾਵ ਕਿ ਅੱਧੀ ਤੋਂ ਵੱਧ ਅਬਾਦੀ ਨੇ ਪੁਰੀ ਵੈਕਸੀਨ ਲਗਵਾ ਲਈ ਹੈ। ਇਸੇ ਦੌਰਾਨ ਪਿਛਲੇ ਇਕ ਹਫਤੇ ਦੌਰਾਨ ਔਸਤ 49,243 ਲੋਕੀ ਵੈਕਸੀਨ ਲਗਵਾ ਰਹੇ ਹਨ। ਯਾਦ ਰਹੇ ਹਾਂਗਕਾਂਗ ਦੀ ਕੁੱਲ ਅਬਾਦੀ 7,496,981 ਹੈ।