ਕਰੋਨਾ ਕੇਸਾਂ ਵਿਚ ਕਮੀ, ਪਰ ਜਾਰੀ ਰਹਿਣਗੀਆਂ ਪਾਬੰਦੀਆਂ

0
513

ਹਾਂਗਕਾਂਗ(ਪਚਬ):ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟੇ ਦੌਰਾਨ ਕੁਲ 33 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ ਪਰ ਮੌਤਾਂ ਦੀ ਗਿਣਤੀ 58 ਹੋ ਗਈ ਹੈ। ਇਨਾਂ ਵਿਚ 32 ਕੇਸ ਲੋਕਲ ਹਨ। ਇਸ ਤੋਂ ਸਾਫ ਹੈ ਕਿ ਕਰੋਨਾ ਹੌਲੀ ਹੌਲੀ ਕਾਬੂ ਹੇਠ ਆ ਰਿਹਾ ਹੈ। ਇਸ ਤਹਿਤ ਸਰਕਾਰ ਦੀਆਂ ਕਰੋਨਾ ਰੋਕੂ ਪਾਬੰਦੀਆਂ ਇਹ ਹੋਰ ਹਫਤੇ ਲਈ ਲਾਗੂੁ ਰਹਿਣਗੀਆਂ। ਇਨਾਂ ਪਾਬੰਦੀਆਂ ਤਹਿਤ 2 ਤੋ ਵੱਧ ਲੋਕਾਂ ਦੇ ਇਕੱਠ ਤੇ ਪਾਬੰਦੀ ਤੇ ਰੈਸਟੋਰੈਟ ਵਿਚ ਸਾਮ 6 ਤੋਂ ਸਵੇਰੇ 5 ਵਜੇ ਤੱਕ ਖਾਣਾ ਪਰੋਸਣ ਤੇ ਲੱਗੀ ਪਾਬੰਦੀ ਸਮੇਤ ਹੋਰ ਕਈ ਵਿਉਪਾਰਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।