ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਨਹੀਂ ਰਹੇ

0
520

ਨਵੀਂ ਦਿੱਲੀ : ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਨਹੀਂ ਰਹੇ। ਇੰਦੌਰ ਅਰਬਿੰਦੋ ਹਸਪਤਾਲ ‘ਚ ਭਰਤੀ ਸਨ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਪਾਜ਼ੇਟਿਵ ਆਈ ਸੀ।

ਦੱਸ ਦੇਈਏ ਕਿ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ। ਕੋਰੋਨਾ ਪੀੜਤ ਪਾਏ ਜਾਣ ਪਿੱਛੋਂ ਉਨ੍ਹਾਂ ਨੇ ਖ਼ੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਟਵੀਟ ਕਰ ਕਿਹਾ, ‘ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ‘ਤੇ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ ‘ਚ ਐਡਮਿਟ ਹਾਂ। ਦੁਆ ਕਰੋ ਕਿ ਜਲਦ ਤੋਂ ਜਲਦ ਇਸ ਬਿਮਾਰੀ ਨੂੰ ਹਰਾ ਦਵਾਂ। ਇਕ ਹੋਰ ਬੇਨਤੀ ਹੈ ਕਿ ਮੈਨੂੰ ਜਾਂ ਮੇਰੇ ਘਰ ਦੇ ਮੈਂਬਰਾਂ ਨੂੰ ਫੋਨ ਨਾ ਕਰਨ, ਮੈਰੀ ਖੈਰੀਅਤ ਟਵਿੱਟਰ ਤੇ ਫੇਸਬੁੱਕ ‘ਤੇ ਤੁਹਾਨੂੰ ਮਿਲਦੀ ਰਹੇਗੀ।’

ਕੂਰੈਸ਼ੀ ਤੋਂ ਬਣੇ ਸਨ ਇੰਦੌਰੀ

  • ਰਾਹਤ ਇੰਦੌਰੀ ਦਾ ਪਹਿਲਾ ਨਾਂ ਰਾਹਤ ਕੂਰੈਸ਼ੀ ਸੀ, ਪਰ ਸਾਹਿਤ ਜਗਤ ਵਿਚ ਉਹ ਇੰਦੌਰੀ ਦੇ ਨਾਂ ਨਾਲ ਜਾਣੇ ਗਏ।
  • ਰਾਹਤ ਦਾ ਜਨਮ 01 ਜਨਵਰੀ 1950 ਨੂੰ ਇੰਦੌਰ ਵਿਚ ਹੋਇਆ ਤੇ ਉਨ੍ਹਾਂ ਦੀ ਕਾਲਜ ਤੱਕ ਪੜ੍ਹਾਈ ਇੰਦੌਰ ਤੋਂ ਹੋਈ ਪਰ ਉਨ੍ਹਾਂ ਉਰਦੂ ਵਿਚ ਐਮਏ ਭੋਪਾਲ ਤੋਂ ਕੀਤੀ।
  • 1985 ਵਿਚ ਉਨ੍ਹਾਂ ਨੂੰ ਭੋਜ ਯੂਨੀਵਰਸਿਟੀ ਭੋਪਾਲ ਨੇ ਪੀਐੱਚਡੀ ਦੀ ਡਿਗਰੀ ਨਾਲ ਨਵਾਜ਼ਿਆ ।
  • ਰਾਹਤ ਇੰਦੌਰੀ ਨੇ ਬਾਲੀਵੁੱਡ ਦੀਆਂ ਦਰਜਨਾਂ ਫ਼ਿਲਮਾਂ ਲਈ ਗੀਤ ਵੀ ਲਿਖੇ ਸਨ
  • ਮੁਸ਼ਾਹਰਿਆਂ ਤੇ ਕਵੀ ਸੰਮੇਲਨਾਂ ਨੇ ਉਨ੍ਹਾਂ ਨੂੰ ਲੋਕ ਕਲਾਕਾਰ ਵਾਲੀ ਮਕਬੂਲੀਅਤ ਦਿੱਤੀ। ਉਨ੍ਹਾਂ ਭਾਰਤ ਤੋਂ ਸਣੇ ਅਰਬ, ਯੂਰਪ ਅਤੇ ਦੁਨੀਆਂ ਦੇ ਹੋਰ ਕਈ ਮੁਲਕਾਂ ਵਿਚ ਆਪਣੇ ਫਨ ਦਾ ਮੁਜ਼ਾਹਾਰਾ ਕੀਤਾ।
  • ਰਾਹਤ ਇੰਦੌਰੀ ਪੇਸ਼ੇ ਵਜੋਂ ਉਰਦੂ ਦੇ ਪ੍ਰੋਫੈਸਰ ਵੀ ਰਹੇ ਅਤੇ ਉਹ ਚੰਗੇ ਪੇਂਟਰ ਵੀ ਸਨ।