ਜਿਮੀ ਲਾਈ ਸਾਥੀਆਂ ਸਮੇਤ ਜਮਾਨਤ ਤੇ ਰਿਹਾ

0
617

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਇਕ ਵੱਡੇ ਮੀਡੀਆਂ ਗਰੁੱਪ ‘ਨੈਕਸ ਮੀਡੀਆ’ ਦੇ ਮਾਲਕ ਜਿਮੀ ਲਾਈ ਜਿਸ ਨੂੰ ਉਸ ਦੇ 8 ਹੋਰ ਸਹਿਯੋਗੀਆਂ ਸਮੇਤ ਸੋਮਵਾਰ ਸਵੇਰੇ ਗਿਫਤਾਰ ਕੀਤਾ ਸੀ, ਬੀਤੀ ਦੇਰ ਰਾਤ ਜਮਾਨਤ ਤੇ ਰਿਹਾ ਕਰ ਦਿਤਾ ਗਿਆ। ਇਸ ਤੋਂ ਪਹਿਲਾ ਦੇਰ ਸ਼ਾਮ ਉਸ ਦੇ 2 ਪੁੱਤਰਾਂ ਅਤੇ ਹੋਰ ਸਹਿਯੋਗੀਆਂ ਨੂੰ ਵੀ ਜਮਾਨਤ ਮਿਲ ਗਈ ਸੀ। ਜਮਾਨਤ ਦੀਆਂ ਸ਼ਰਤਾਂ ਅਨੁਸਾਰ ੳਸ ਨੂੰ 3 ਲੱਖ ਡਾਲਰ ਨਕਦ ਅਤੇ 2 ਲੱਖ ਦੀ ਸਕਿਉਰਟੀ ਦੇਣੀ ਪਈ। ਬਾਕੀ ਸਹਿਯੋਗੀਆਂ ਲਈ ਵੀ ਜਮਾਨਤ ਰਾਸ਼ੀ ਲੱਖਾਂ ਵਿੱਚ ਹੀ ਸੀ। ਉਸ ਨੂੰ ਕਰੀਬ 41 ਘੰਟੇ ਪੁਲੀਸ਼ ਰਿਹਾਸਤ ਵਿਚ ਰਹਿਣਾ ਪਿਆ । ਇਸ ਦੌਰਾਨ ਪੁਲੀਸ ਉਸ ਨੂੰ ਅਖਬਾਰ ਐਪਲ ਡੇਲੀ ਦੇ ਦਫਤਰ ਅਤੇ ਸਾਈਕੁੰਗ ਵੋਟ ਕਲੱਬ ਲੈ ਕੈ ਗਈ ਤੇੁ ਹੋਰ ਪੁੱਛ ਗਿੱਛ ਵੀ ਕੀਤੀ। ਪੁਲੀਸ ਅਨੁਸਾਰ ਉਸ ਨੂੰ ਨਵੇ ਕੌਮੀ ਸੁਰੱਖਿਆ ਕਾਨੂੰਨ ਤਹਿਰ ਗਿਰਫਤਾਰ ਕੀਤਾ ਗਿਆ ਸੀ ਤੇ ਹੋਰ ਜਾਚ ਜਾਰੀ ਹੈ। ਇਸੇ ਦੌਰਾਨ ਕੱਲ ਲੋਕਾਂ ਨੇ ਐਪਲ ਡੇਲੀ ਅਖਬਾਰ ਦੀਆਂ 550,000 ਦੇ ਕਰੀਬ ਕਾਪੀਆਂ ਖਰੀਦ ਕੇ ਜਿਮੀ ਤੇ ਉਸ ਦੇ ਅਖਬਾਰ ਦੇ ਸਮਰਥਨ ਦਾ ਵਿਖਾਵਾ ਕੀਤਾ। ਇਸ ਤੋ ਇਲਾਵਾ ਲੋਕਾਂ ਨੇ ਵੱਡੀ ਗਿਣਤੀ ਵਿਚ ਉਸ ਦੀ ਕੰਪਨੀ ਦੇ ਸ਼ੈਅਰ ਵੀ ਖਦੀਦੇ ਜਿਨਾਂ ਦੀ ਕੀਮਤ ਇਕ ਵੇਲੇ 800 ਗੁਣਾਂ ਤੋ ਵੱਧ ਗਈ ਸੀ।ਬੀਤੀ ਸ਼ਾਮ ਕੁਝ ਥਾਵਾਂ ਤੇ ਲੋਕਾਂ ਨੇ ਜਿਮੀ ਤੇ ਉਸ ਦੇ ਸਾਥੀਆਂ ਦੀ ਗਿਫਤਾਰੀ ਵਿਰੱਧ ਵਿਖਾਵੇ ਕੀਤੇ ਜਿਸ ਦੌਰਾਨ ਪੁਲੀਸ ਨੇ 1 ਵਿਅਕਤੀ ਨੂੰ ਹਿਰਾਸਤ ਵਿਚ ਲਿਆ ਤੇ 36 ਨੂੰ ਜੁਰਮਾਨਾ ਕੀਤਾ।