ਆ ਤਾ ਹੱਦ ਈ ਹੋ ਗਈ: ਸੱਤਰੂਘਣ

0
429

ਪਟਨਾ: ਪਟਨਾ ਤੋਂ ਐਮ ਪੀ ਸ੍ਰੀ ਸੱਤਰੂਘਨ ਸਿਨਹਾ ਹਮੇਸ਼ਾ ਖੁੱਲ ਕੇ ਬੋਲਦੇ ਰਹੇ ਹਨ , ਇਸ ਲਈ ਕਈ ਵਾਰ ਬੀਜੇਪੀ ਨੂੰ ਨਿਰਾਸਾ ਵੀ ਝੱਲਣੀ ਪਈ ਹੈ। ਹੁਣ ਉਸ ਨਾਲ ਪਾਟਰੀ ਦੀ ਨਰਾਜਗੀ ਉਸ ਵੇਲੇ ਸਾਫ ਆ ਗਈ ਜਦ ਉਸ ਦੇ ਹਲਕੇ ਪਟਨਾ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਮਾਗਮ ਵਿਚ ਉਸ ਨੂੰ ਸੱਦਾ ਪੱਤਰ ਨਹੀ ਦਿਤਾ ਗਿਆ। ਇਸ ਸਬੰਧੀ ਉਨਾਂ ਨੇ ਕਿਹਾ ਹੈ ਉਨਾਂ ਦੇ ਇਲਾਕੇ ਵਿਚ ਹੋਣ ਵਾਲੇ ਸਮਾਗਮਾਂ ਵਿਚਲੇ ਕਿਸੇ ਵੀ ਇਸਤਿਹਾਰ ਵਿਚ ਵੀ ਉਨਾਂ ਦਾ ਕੋਈ ਜਿਕਰ ਤੱਕ ਨਹੀ ਹੈ ਤੇ ਹੁਣ ਜਦ ਮੋਦੀ ਜੀ ਮੇਰੀ ਯੁਨੀਵਰਸਿਟੀ ਜਿਸ ਦੇ ਸਾਇਸ ਕਾਲਜ ਦਾ ਮੈ ਵਿਦਿਅਥੀ ਵੀ ਹਾਂ, ਵਿਖੇ ਆ ਰਹੇ ਹਨ ਪਰ ਮੈਨੁੰ ਸੱਦਾ ਪੱਤਰ ਨਹੀ ਦਿਤਾ ਗਿਆ। ਮੈ ਪੱਛਣਾ ਚਹੁਦਾ ਹਾਂ ਕਿ ਕੀ ਪਾਰਟੀ ਆਪਣੇ ਚੁਣੇ ਤੇ ਸੀਨੀਅਰ ਲੋਕਾਂ ਨਾਲ ਇਸੇ ਤਰਾ ਵਰਤਾਰਾ ਕਰਦੀ ਹੈ? ਹਰ ਵਾਰ ਮੈਨੂੰ ਮੇਰੇ ਸਹਿਯੋਗੀ ਚੁੱਪ ਕਰਨ ਲਈ ਕਹਿਦੇ ਹਨ ਪਰ ਹੁਣ ਤਾ ਹੱਦ ਹੀ ਹੋ ਗਈ।