ਆਖਿਰ ਹਾਂਗਕਾਂਗ ਸਰਕਾਰ ਨੇ ਭਾਰਤੀ ਵੈਕਸੀਨ ਨੂੰ ਮਾਨਤਾ ਦਿੱਤੀ

0
887

ਹਾਂਗਕਾਂਗ(ਪਚਬ): ਦੁਨੀਆਂ ਭਰ ਵਿਚ ਕਰੋਨਾ ਰੋਕਣ ਲਈ ਵੈਕਸੀਨ ਦੀ ਵਰਤੋ ਕੀਤੀ ਜਾ ਰਹੀ ਹੈ, ਪਰ ਵੱਖ ਵੱਖ ਦੇਸਾਂ ਵਿਚ ਵਰਤੀ ਜਾ ਰਹੀ ਵੱਖ ਵੱਖ ਵੈਕਸੀਨ ਨੂੰ ਹਰ ਦੇਸ ਮਨਾਤਾ ਨਹੀ ਦੇ ਰਿਹਾ। ਇਸ ਦਾ ਸਿਕਾਰ ਭਾਰਤੀ ਵੀ ਹੋ ਰਹੇ ਹਨ। ਭਾਰਤ ਦੀ ਬਣੀ ਵੈਕਸੀਨ ਨੂੰ ਕਈ ਦੇਸ਼ ਮੰਨਣ ਲਈ ਤਿਆਰ ਨਹੀ ਹਨ ਜਿਸ ਕਾਰਨ ਲੋਕਾਂ ਨੂੰ ੳਨਾਂ ਦੇਸ਼ਾ ਵਿਚ ਜਾਣ ਦੀ ਮਨਾਹੀ ਕੀਤੀ ਜਾ ਰਹੀ ਹੈ। ਇਸ ਤਰਾਂ ਦਾ ਕਾਨੂੰਨ ਹਾਂਗਕਾਂਗ ਵਿਚ ਵੀ । ਇਸ ਕਾਰਨ ਜਿਨਾਂ ਲੋਕਾਂ ਨੇ ਭਾਰਤ ਵਿਚ ਵੈਕਸੀਨ ਲਗਵਾਈ ੳਹਨਾਂ ਨੂੰ ਹਾਂਗਕਾਂਗ ਵਿਚ ਮਾਨਤਾ ਨਹੀ ਸੀ ਦਿੱਤੀ ਜਾਂਦੀ। ਹੁਣ ਚੰਗੀ ਖਬਰ ਆਈ ਹੈ ਕਿ ਹਾਂਗਕਾਂਗ ਸਰਕਾਰ ਨੇ ਭਾਰਤੀ ਵੈਕਸੀਨ ਨੂੰ ਮੰਨ ਲਿਆ ਹੈ ਇਸ ਤੇ ਭਾਰਤ ਤੋਂ ਹਾਂਗਕਾਂਗ ਆਉਣ ਵਾਲੇ ਲੋਕਾਂ ਸੁੱਖ ਦਾ ਸਾਹ ਲਿਆ ਹੈ ।ਨਵੇ ਆਦੇਸ਼ 8 ਸਤੰਬਰ 2021 ਤੋਂ ਲਾਗੂ ਹੋਣਗੇ।