ਹਾਂਗਕਾਂਗ ਮੁੱਖੀ ਨੇ ਕੀਤੀ ਨੌਜਵਾਨਾਂ ਨਾਲ ਬੰਦ ਕਮਰਾ ਮੀਟਿੰਗ,

0
770

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਦਿਨੋ ਦਿਨ ਹਿੰਸਕ ਹੋ ਰਹੇ ਵਿਖਾਵਿਆ ਤੋਂ ਬਾਅਦ ਕੱਲ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਕੁਝ ਨੋਜਵਾਨਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਤੇ ਉਨਾਂ ਦੇ ਵਿਚਾਰ ਸੁਣੇ। ਇਸ ਮੀਟਿੰਗ ਵਿਚ ਉਸ ਦੇ ਕੁਝ ਮੰਤਰੀ ਵੀ ਸ਼ਾਮਲ ਹੋਏ। ਭਾਵੇਂ ਮੀਟਿੰਗ ਵਿਚ ਸਾਮਲ 20 ਦੇ ਕਰੀਬ ਨੌਜਾਵਨਾਂ ਵਿਚੋ ਬਹੁਤੇ ਸਰਕਾਰ ਪੱਖੀ ਦਲਾਂ ਦੇ ਦੱਸੇ ਜਾ ਰਹੇ ਹਨ ਪਰ ਉਨਾਂ ਨੇ ਹਾਂਗਕਾਂਗ ਮੁੱਖੀ ਨੂੰ ਹਵਾਲਗੀ ਬਿੱਲ ਵਾਪਸ ਲੈਣ ਅਤੇ ਅਜਾਦ ਜਾਂਚ ਕਰਵਾਉਣ ਦੀ ਸਲਾਹ ਦਿੱਤੀ।ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਸ ਮੀਟਿੰਗ ਦਾ ਪ੍ਰਬੰਧ ਹਾਂਗਕਾਂਗ ਸਥਿਤ ਚੀਨੀ ਸਰਕਾਰ ਦੇ ਦਫਤਰ ਵੱਲੋਂ ਕੀਤਾ ਗਿਆ।
ਇਸੇ ਦੌਰਾਨ ਹਾਂਗਕਾਂਗ ਟੈਕਸੀ ਵਾਲਿਆ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਉਨਾਂ ਨੂੰ ਇਕ ਮਹੀਨੇ ਦਾ ਤੇਲ ਮੁਫਤ ਦਿਤਾ ਜਾਵੇ। ਉਨਾਂ ਦਾ ਦਾਅਬਾ ਹੈ ਕਿ ਟੂਰਿਸਟ ਘੱਟ ਆ ਰਹੇ ਹਨ ਤੇ ਆਮ ਲੋਕੀ ਵੀ ਘਰਾਂ ਤੋ ਬਾਹਰ ਘੱਟ ਨਿਲਦੇ ਹਨ ਜਿਸ ਕਾਰਨ ਉਨਾਂ ਦੀ ਕਮਾਈ ਅੱਧੀ ਰਹਿ ਗਈ ਹੈ।ਸਮ ਸੂ ਪੋ ਅਤੇ ਵੌਗ ਤਾਈ ਸਿਨ ਵਿਚ ਪਿਛਲੀ ਰਾਤ ਫਿਰ ਤਨਾਓ ਦੇਖਣ ਨੂੰ ਮਿਲਿਆ ਜਦ ਵਿਖਾਵਾ ਕਾਰੀਆਂ ਨੇ ਸੜਕਾਂ ਰੋਕੀਆਂ ਤੇ ਪੁਲੀਸ਼ ਨੇ ਉਨਾਂ ਨੂਂ ਭਜਾ ਦਿਤਾ। ਕੁਝ ਇਕ ਗਿਰਫਤਾਰੀਆਂ ਵੀ ਹੋਈਆਂ।

This image has an empty alt attribute; its file name is g-7-metting.jpg

ਫਰਾਸ ਵਿਚ ਚੱਲ ਰਹੇ ਗਰੁੱਪ 7 ਦੇ ਮੈਬਰ ਦੇਸਾਂ ਨੇ ਹਾਂਗਕਾਂਗ ਦੇ ਹਲਾਤਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਹਾਂਗਕਾਂਗ ਦੇ ਲੋਕਾਂ ਨੂੰ ਮਿਲੇ ਵੱਧ ਅਧਿਕਾਰਾਂ ਦੀ ਹਮਾਇਤ ਕੀਤੀ ਹੈ। ਉਨਾਂ ਨੇ ਹਿੰਸਾਂ ਦੀ ਨਿੰਦਾ ਵੀ ਕੀਤੀ।