ਮੁਜ਼ਾਹਰਾਕਾਰੀਆਂ ‘ਤੇ ਕੀਤੀਆਂ ਪਾਣੀ ਦੀਆਂ ਬੁਛਾਰਾਂ, ਚੱਲੀਆਂ ਅਸਲੀ ਗੋਲੀਆਂ।

0
548

ਹਾਂਗਕਾਂਗ(ਪਚਬ) 10 ਦਿਨਾਂ ਦੀ ਸ਼ਾਤੀ ਤੋ ਬਾਅਦ ਹਾਂਗਕਾਂਗ ਵਿਚ ਮਹੋਲ ਫਿਰ ਹਿਸੰਕ ਹੋ ਗਿਆ ਹੈ।  ਐਤਵਾਰ ਨੂੰ ਵੀ ਪੁਲਿਸ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਭਿਆਨਕ ਟਕਰਾਅ ਹੋਇਆ। ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਪਾਣੀ ਦੀ ਬੁਛਾਰ ਤੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਤਾਂ ਮੁਜ਼ਾਹਰਾਕਾਰੀਆਂ ਨੇ ਜੰਮ ਕੇ ਪਥਰਾਅ ਕੀਤਾ। ਪੁਲਿਸ ‘ਤੇ ਛੇ ਪੈਟਰੋਲ ਬੰਬ ਵੀ ਸੁੱਟੇ ਗਏ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਤਿੰਨ ਮਹੀਨੇ ਦੇ ਅੰਦੋਲਨ ‘ਚ ਪੁਲਿਸ ਨੇ ਪਹਿਲੀ ਵਾਰ ਮੁਜ਼ਾਹਰਾਕਾਰੀਆਂ ‘ਤੇ ਪਾਣੀ ਦੀ ਤੇਜ ਬੁਛਾਰ ਕੀਤੀ ਹੈ।

ਚੀਨੀ ਸ਼ਾਸਨ ਵਾਲੇ ਹਾਂਗਕਾਂਗ ‘ਚ ਪ੍ਰਸ਼ਾਸਨ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ ਪਰ ਉਹ ਸਭ ਅਸਫਲ ਹੋ ਰਹੀਆਂ ਹਨ। ਐਤਵਾਰ ਨੂੰ ਸ਼ਹਿਰ ‘ਚ ਚੱਲਣ ਵਾਲੀ ਐੱਮਟੀਆਰ ਰੇਲ ਸੇਵਾ ਦੇ ਕਈ ਰੂਟ ਰੱਦ ਕਰ ਦਿੱਤੇ ਗਏ, ਇਸਦੇ ਬਾਵਜੂਦ ਨੌਜਵਾਨ ਹੋਰ ਸਾਧਨਾਂ ਰਾਹੀਂ ਸਟੇਡੀਅਮ ‘ਚ ਇਕੱਤਰ ਹੋਏ ਤੇ ਸਰਕਾਰ ਵਿਰੋਧੀ ਮਾਰਚ ਕੀਤਾ। ਸਰਕਾਰੀ ਜਾਇਦਾਦਾਂ ਦੀ ਤੋੜਭੰਨ ਕਰਦੇ ਹੋਏ ਅੱਗੇ ਵਧ ਰਹੇ ਨੌਜਵਾਨਾਂ ਨੇ ਪੁਲਿਸ ਨੂੰ ਰੋਕਣ ਲਈ ਕਈ ਸਥਾਨਾਂ ‘ਤੇ ਸੜਕਾਂ ‘ਤੇ ਡਿਟਰਜੈਂਟ ਵੀ ਫੈਲਾ ਦਿੱਤਾ ਜਿਸ ਨਾਲ ਰਸਤਿਆਂ ‘ਚ ਤਿਲਕਣ ਪੈਦਾ ਹੋ ਗਈ। ਜਦੋਂ ਪੁਲਿਸ ਨੇ ਮੁਜ਼ਾਹਰਾਕਾਰੀਆਂ ਦੇ ਇਕ ਜੱਥੇ ਨੂੰ ਇਹ ਸਭ ਕਰਨ ਤੋਂ ਰੋਕਿਆ ਤਾਂ ਟਕਰਾਅ ਹੋ ਗਿਆ। ਪਰ ਜ਼ਿਆਦਾਤਰ ਮੁਜ਼ਾਹਰਾਕਾਰੀ ਟਕਰਾਅ ਤੋਂ ਦੂਰ ਰਹੇ ਤੇ ਉਨ੍ਹਾਂ ਆਪਣੀਆਂ ਮੰਗਾਂ ਦੇ ਸਮਰਥਨ ‘ਚ ਨਾਅਰੇ ਲਾਉਂਦੇ ਹੋਏ ਮਾਰਚ ਪੂਰਾ ਕੀਤਾ।

 ਇਸੇ ਦੌਰਾਨ ਜਦ ਕੁਝ ਮੁਜ਼ਾਹਰਾਕਾਰੀਆਂ ਨੇ ਪੁਲ਼ਸ ਤੇ ਡੱਡਿਆ ਨਾਲ ਹਮਲਾ ਕਰ ਦਿਤਾ ਤਾਂ ਪੁਲੀਸ਼ ਨੂੰ ਆਪਣੀ ਰੱਖਿਆ ਵਿਚ ਗੋਲੀ ਚਲਾਉਣੀ ਪਈ। ਭਾਵੇ ਇਹ ਗੋਲੀ ਹਵਾ ਵਿਚ ਚਲਾਈ ਗਈ ਪਰ ਇਸ ਕਾਰਨ ਦਹਿਸ਼ਤ ਵਾਲਾ ਮਹੋਲ ਬਣ ਗਿਆ। ਦੇਰ ਰਾਤ ਤੱਕ ਪੁਲ਼ੀਸ ਅਤੇ ਮੁਜ਼ਾਹਰਾਕਾਰੀ ਵੱਖ ਵੱਖ ਥਾਵਾਂ ਤੇ ਖਹਿਬੜਦੇ ਰਹੇ ।

ਸਨਿਚਰਵਾਰ ਨੂੰ ਹਾਂਗਕਾਂਗ ਮੱਖੀ ਵੱਲੋ ਹਾਂਗਕਾਂਗ ਦੇ ਅਹਿਮ ਵਿਅਕਤੀਆਂ ਦੀ ਸੱਦੀ ਮੀਟਿੰਗ ਵਿਚ ਬਹਤਿਆ ਦਾ ਵਿਚਾਰ ਸੀ ਕਿ ਮੁਜ਼ਾਹਰਾਕਾਰੀਆਂ ਦੀ 2 ਮੰਗਾ ਮੰਨ ਕੇ ਮਹੋਲ ਨੂੰ ਸ਼ਾਤ ਕੀਤੀ ਜਾਣਾ ਚਾਹੀਦਾ ਹੈ, ਇਨਾਂ ਵਿਚ ਹਵਾਲਗੀ ਬਿੱਲ ਵਾਪਸ ਲੈਣਾ ਤੇ ਅਜਾਦ ਜਾਚ ਕਰਾਵਾਉਣਾ। ਹਾਂਗਕਾਂਗ ਮੁੱਖੀ ਲੋਕਾਂ ਨਾਲ ਸਿੱਧੀ ਗੱਲਵਾਤ ਨਾ ਕਰਕੇ ਇਸ ਵੇਲੇ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ।ਉਨਾਂ ਦੇ ਪੇਜ਼ ਤੇ ਹਜਾਰਾ ਕਮੁਟੈ ਆ ਰਹੇ ਹਨ ਜਿਸ ਵਿਚ ਜਿਆਦਾ ਇਸ ਮਹੋਲ ਦੇ ਹੱਲ ਦੀ ਗੱਲ ਕਰਦੇ ਹਨ।

ਅੰਦੋਲਨ ਨੂੰ ਦਬਾਉਣ ਲਈ ਪੁਲਿਸ ਨੇ ਗੰਭੀਰ ਧਾਰਾਵਾਂ ‘ਚ 700 ਤੋਂ ਵੱਧ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਪਰ ਅੰਦੋਲਨਕਾਰੀਆਂ ਦਾ ਹੌਸਲਾ ਘੱਟ ਨਹੀਂ ਹੋਇਆ ਹੈ।