ਹਾਂਗਕਾਂਗ ਦੀਆਂ ਸੰਗਤਾਂ ਵਲੋਂ ਕਿਸਾਨ ਅੰਦੋਲਨ ਲਈ 12 ਲੱਖ ਰੁਪਏ ਅਤੇ 400 ਕਿਤਾਬਾਂ ਭੇਟ

0
1301

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਲਈ 12 ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰਕੇ ਭੇਜੀ ਗਈ, ਜਿਸ ਦਾ ਕਿਸਾਨ ਜਥੇਬੰਦੀਆਂ ਦੀ ਮੁੱਖ ਸਟੇਜ ਤੋਂ ਕਿਸਾਨ ਆਗੂਆਂ ਵਲੋਂ ਸ਼ੁਕਰਾਨਾ ਕੀਤਾ ਗਿਆ। ਹਾਂਗਕਾਂਗ ਦੇ ਨੌਜਵਾਨਾਂ ਵਲੋਂ ਵੀ ਨਿਵੇਕਲਾ ਉਪਰਾਲਾ ਕਰਦਿਆਂ ਸੰਸਥਾ ‘ਪੰਜਾਬੀ ਫੈਡਰੇਸ਼ਨ ਆਫ਼ ਕਾਮਰਸ’ ਅਤੇ ਅਦਾਰਾ ਪੰਜਾਬੀ ਲਾਇਬ੍ਰੇਰੀ ਰਾਹੀਂ 400 ਦੇ ਕਰੀਬ ਕਿਤਾਬਾਂ ਕਿਸਾਨ ਅੰਦੋਲਨ ਵਿਚ ਭੇਜੀਆਂ ਗਈਆਂ। ਉਪਰੋਕਤ ਸੰਸਥਾਵਾਂ ਦੇ ਕਾਰਜਕਾਰਨੀ ਮੈਂਬਰ ਨਵਤੇਜ ਸਿੰਘ ਅਟਵਾਲ ਅਤੇ ਆਡੀਟਰ ਖ਼ਾਲਸਾ ਦੀਵਾਨ ਮਲਕੀਤ ਸਿੰਘ ਢਿੱਲੋਂ ਨੇੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਦੋਲਨ ਵਿਚ ਹਾਂਗਕਾਂਗ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗਿਆਨੀ ਨਿਰਮਲ ਸਿੰਘ ਧੂਰਕੋਟ ਦੀ ਦੇਖ-ਰੇਖ ਅਧੀਨ 15 ਦੇ ਕਰੀਬ ਰਿਹਾਇਸ਼ੀ ਟੈਂਟ ਲਗਾ ਕੇ ਗਰਮ ਅੰਦਰੂਨੀ, ਕੱਪੜੇ, ਕੰਬਲ, ਜੈਕਟਾਂ ਅਤੇ ਹੋਰ ਜ਼ਰੂਰਤ ਦੀ ਸਮੱਗਰੀ ਸਮੇਤ 77 ਵਿਸ਼ਿਆਂ ‘ਤੇ ਜਾਣਕਾਰੀ ਭਰਪੂਰ ਕਿਤਾਬਾਂ ਭੇਜੀਆਂ ਗਈਆਂ ਹਨ।