ਹਾਂਗਕਾਂਗ ਵਿੱਚ ਤਾਪਮਾਨ ਜ਼ੀਰੋ ਤੋਂ ਥੱਲੇ

0
561

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਬੀਤੇ ਕੱਲ ਤੋਂ ਸਖਤ ਸਰਦੀ ਪੈ ਰਹੀ ਹੈ ਜੋ ਕਿ ਅਗਲੇ ਕੁਝ ਦਿਨ ਜਾਰੀ ਰਹਿਣ ਦੀ ਸਭਾਵਨਾ ਹੈ। ਮੋਸਮ ਵਿਭਾਗ ਅਨੁਸਾਰ ਅੱਜ ਹਾਂਗਕਾਂਗ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਤਾਈ ਮੋ ਸ਼ਾਨ ਵਿਖੇ ਤਾਪਮਾਨ ਜ਼ੀਰੇ ਤੇ ਹੇਠਾ ਚਲਾ ਗਿਆ ਤੇ ਇਕ ਵੇਲੇ ਇਹ -1.2 ਡਿਗਰੀ ਸੀ। ਇਸ ਤੋ ਇਵਾਲਾ ਵੀ ਕਈ ਇਲਾਕਿਆ ਵਿਚ ਤਾਪਮਾਨ 7-8 ਸੀ ਜੋ ਸੂਰਜ਼ ਦੇ ਚੜਨ ਤੋ ਬਾਅਦ 10 ਤੋਂ ਉਪਰ ਪਹੁੰਚ ਗਿਆ। ਯਾਦ ਰਹੇ ਤਾਈ ਮੋ ਸ਼ਾਨ ਇਹ ਪਹਾੜੀ ਚੋਟੀ ਸਮੁੰਦਰੀ ਤਲ ਤੋ 955 ਮੀਟਿਰ ਦੀ ਉਚਾਈ ਤੇ ਹੈ।