ਹਾਂਗਕਾਂਗ ਚ’ ਕਈ ਵਿਉਪਾਰ ਬੰਦ ਕਰਨ ਦੇ ਹੁਕਮ

0
817

ਹਾਂਗਕਾਂਗ(ਪਚਬ): ਕਰੋਨਾ ਵਾਰਿੲਸ ਨੂੰ ਰੋਕਣ ਲਈ ਹਾਂਗਕਾਂਗ ਸਰਕਾਰ ਨੇ ਕੁਝ ਨਵੇਂ ਹੁਕਮ ਜਾਰੀ ਕੀਤੇ ਹਨ। ਇਨਾਂ ਹੁਕਮਾਂ ਤਹਿਤ ਸਿਨਮਾ ਘਰ, ਜਿਮ, ਗੇਮ ਸੈਟਰ, ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ਨੂੰ 29 ਮਾਰਚ ਤੋ 2 ਹਫਤੇ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ ਰੈਸਟੋਰੈਟਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਆਪਣੀ ਸਮਰੱਥਾ ਤੋਂ ਅੱਧੇ ਗਾਹਕਾਂ ਨੂੰ ਹੀ ਸੇਵਾ ਦੇਣ। ਉਨਾਂ ਲਈ ਵੀ ਇਕ ਮੇਜ ਤੇ 4 ਗਾਹਕ ਬੈਠਣ ਤੇ 2 ਮੇਜਾਂ ਵਿਚਕਾਰ ਡੇਢ ਮੀਟਰ ਦਾ ਫਾਸਲਾ ਹੋਣਾ ਜਰੂਰੀ ਹੈ। ਇਸ ਸਮੇਂ ਸਰਾਬ ਪਰੋਸਣ ਤੇ ਲਾਈ ਜਾਣ ਵਾਲੀ ਪਾਬੰਦੀ ਰੋਕ ਲਈ ਗਈ ਹੈ। ਇਸੇ ਤਰਾ ਕੱਲ ਕੀਤੇ ਐਲਾਨ ਅਨੁਸਾਰ 4 ਤੋਂ ਵੱਧ ਲੋਕਾਂ ਦੇ ਇਕੱਤਰ ਹੋਣ ਦੀ ਵੀ ਮਨਾਹੀ ਹੈ। ਇਸ ਮਨਾਹੀ ਤੋਂ ਕੰਮ ਵਾਲੀਆਂ ਥਾਵਾਂ, ਅਵਾਜਾਈ ਦੇ ਸਾਧਨ, ਅਦਾਲਤਾਂ, ਸਰਕਾਰੀ ਇਮਾਰਤਾਂ, ਲੈਜੀਕੋ ਅਤੇ ਜਿਲਾ ਕੋਸਲਾਂ ਦੀਆਂ ਮੀਟਿੰਗਾਂ, ਵਿਆਹ ਤੇ ਮਰਨ ਦੇ ਇਕੱਠਾਂ ਨੂੰ ਛੂਟ ਦਿੱਤੀ ਗਈ ਹੈ।