ਇਕੋ ਦਿਨ ਚ’ ਕਰੋਨਾ ਦੇ 65 ਕੇਸ, ਕੁਲ ਗਿਣਤੀ 518 ਹੋਈ

0
1186

ਹਾਂਗਕਾਂਗ(ਪਚਬ): ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਵਿਚ ਵੀ ਕਰੋਨਾ ਵਾਇਰਸ ਨਾਲ ਪੀੜਤਾਂ ਦੀ ਸੰਖਿਆ ਵੱਧ ਰਹੀ ਹੈ।ਅੱਜ ਸਿਹਤ ਵਿਭਾਗ ਵੱਲੋ ਜਾਰੀ ਸੂਚਨਾ ਅਨੁਸਾਰ ਹੁਣ ਇਹ ਸੰਖਿਆ 518 ਹੋ ਗਈ ਹੈ। ਇਸ ਤਰਾਂ ਪਿਛਲੇ 24 ਘੰਟਿਆ ਦੌਰਾਨ 65 ਨਵੈਂ ਕੇਸ ਸਾਹਮਣੇ ਆਏ ਹਨ। ਇਨਾਂ ਵਿਚੋ ਅੱਧੋਂ ਤੋ ਵੱਧ ਹਾਂਗਕਾਂਗ ਵਿਚ ਬਾਹਰ ਤੋ ਆਉਣ ਵਾਲੇ ਹਨ ਅਤੇ ਵੱਡੀ ਗਿਣਤੀ ਲੈਕੁਆਈ ਫੁਗ ਬਾਰ ਏਰੀਏ ਨਾਲ ਸਬੰਧਤ ਹਨ। ਇਸੇ ਦੌਰਾਨ ਸਰਕਾਰ ਤੇ ਬਾਰ ਬੰਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਸੰਭਵ ਹੈ ਕਿ ਸਰਕਾਰ ਬਾਰ ਬੰਦ ਨਾ ਕਰੇ ਪਰ ਉਨਾਂ ਤੇ ਰੋਕ ਲਾਉਣ ਲਈ ਕੋਈ ਨਵਾਂ ਹੁਕਮ ਦੇਵੇ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਰੈਸਟੋਰੈਟਾਂ ਨੇ ਸ਼ਾਮ ਨੂੰ ਗਾਹਕਾਂ ਨੂੰ ਸਿਰਫ ਟੇਕ ਅਵੇ ਸੈਵਾ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਸ ਮਾਰੂ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਜੇ ਦੁਨੀਆਂ ਭਰ ਦਾ ਅੰਕੜਾ ਦੇਖਿਆ ਜਾਵੇ ਤਾਂ ਪੀੜਤਾਂ ਦੀ ਗਿਣਤੀ 537436 ਹੋ ਗਈ ਹੈ ਤੇ 24136 ਮੌਤਾਂ ਹੋਈਆਂ ਹਨ। ਇਸੇ ਦੌਰਾਨ 124,451 ਵਿਅਕਤੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਚੁਕੇ ਹਨ।