ਗੁਰਦੁਆਰਾ ਖ਼ਾਲਸਾ ਦੀਵਾਨ ਪ੍ਰੰਬਧਕੀ ਬੋਰਡ ਦੀ ਚੋਣ 29 ਨੂੰ

0
948

ਹਾਕਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ਵਿਚ ਸਿੱਖਾਂ ਦੇ ਇਕਲੌਤੇ ਧਾਰਮਿਕ ਅਸਥਾਨ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਪੰਜ ਮੈਂਬਰੀ ਪ੍ਰਬੰਧਕੀ ਬੋਰਡ ਦੀ ਤਿੰਨ ਸਾਲਾਂ ਲਈ ਹੋਣ ਵਾਲੀ ਚੋਣ 29 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਤੈਅ ਸਮੇਂ ਅਨੁਸਾਰ ਹੀ ਹੋਵੇਗੀ | ਲੰਮੇ ਸਮੇਂ ਤੋਂ ”ਖ਼ਾਲਸਾ ਦੀਵਾਨ” ਦਾ ਪ੍ਰਬੰਧ ਚਲਾ ਰਹੀਆਂ ‘ਨਵੀਂ ਪਾਰਟੀ” ਅਤੇ ”ਪੁਰਾਣੀ ਪਾਰਟੀ” ਵਲੋਂ ਆਪਸੀ ਸਮਝੌਤੇ ਤਹਿਤ ਪਹਿਲਾਂ ਦੀ ਤਰ੍ਹਾਂ ਹੀ ਦੋ-ਦੋ ਮੈਂਬਰ ਨਾਮਜ਼ਦ ਕਰਨ ਅਤੇ ਪੰਜਵੇਂ ਮੈਂਬਰ ਲਈ ਦੋਵਾਂ ਪਾਰਟੀਆਂ ਵਲੋਂ ਦਿੱਤੀਆਂ ਦੋ ਨਾਮਜ਼ਦੀਆਂ ਵਿਚੋਂ ਇਕ ਚੋਣ ਪਰਚੀ ਪ੍ਰਣਾਲੀ ਰਾਹੀਂ ਕੀਤੇ ਜਾਣ ਲਈ ਸਰਗਰਮੀਆਂ ਜਾਰੀ ਹਨ | ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਭਾਵੇਂ ਗੁਰਦੁਆਰਾ ਸਾਹਿਬ ਦੇ ਹਫਤਾਵਾਰੀ ਦੀਵਾਨ, ਲੰਗਰ, ਸਨਿਚਰਵਾਰ ਅਤੇ ਬੁੱਧਵਾਰ ਬੀਬੀਆਂ ਵਲੋਂ ਕੀਤੇ ਜਾਂਦੇ ਸ੍ਰੀ ਸੁਖਮਨੀ ਸਾਹਿਬ ਦੇ ਸਤਿਸੰਗ 5 ਅਪ੍ਰੈਲ ਤੱਕ ਮੁਲਤਵੀ ਕੀਤੇ ਜਾ ਚੁੱਕੇ ਹਨ | ਪਰ ਸੰਵਿਧਾਨਿਕ ਪ੍ਰਕਿਰਿਆ ਅਨੁਸਾਰ 31 ਮਾਰਚ ਤੋ ਪਹਿਲਾਂ ਲਾਜ਼ਮੀ ਪ੍ਰਬੰਧਕੀ ਬੋਰਡ ਦੀ ਚੋਣ ਨਿਯਤ ਸਮੇਂ ਅਨੁਸਾਰ ਹੀ ਸਿਰੇ ਚੜ੍ਹਾਈ ਜਾਵੇਗੀ |