ਸਮੁੰਦਰ ਵਿਚ ਡੁੱਬਣ ਕਾਰਨ ਪੰਜਾਬੀ ਦੀ ਮੌਤ

0
512

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਬੀਤੇ ਦਿਨ ਇਕ ਪੰਜਾਬੀ ਦੀ ਸਮੁੰਦਰ ਵਿਚ ਡੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣ ਕਾਰੀ ਅਨੁਸਾਰ ਮਰਨ ਵਾਲਾ ਹਾਂਗਕਾਂਗ ਦਾ ਪੱਕਾ ਵਾਸੀ ਦਰਸ਼ਨ ਸਿੰਘ ਸੀ ਜਿਸ ਦਾ ਪਿਛਲਾ ਪਿੰਡ ਫੂਲ ਜਿਲਾ ਬਠਿਡਾ ਹੈ। ਉਹ ਛੱਟੀ ਵਾਲੇ ਦਿਨ ਪਰਿਵਾਰ ਨਾਲ ਲਾਨਤੋ ਟਾਪੂ ਦੇ ਪੂਈ ਓ ਬੀਚ ਤੇ ਗਿਆ ਸੀ ਜਿਥੇ ਇਹ ਮੰਦਭਾਗੀ ਘਟਨਾ ਵਾਪਰ ਗਈ।ਦਰਸ਼ਨ ਸਿੰਘ ਗੁਰੂ ਘਰ ਵਿਚ ਆਮ ਹੀ ਸੇਵਾ ਕਰਦੇ ਦੇਖੇ ਜਾਦੇ ਸਨ ਤੇ ਉਹਨਾਂ ਨੇ ਪ੍ਰਬੰਧਕ ਕਮੇਟੀ ਵਿਚ ਵੀ ਕੰਮ ਕੀਤਾ।ਅਦਾਰਾ ਪੰਜਾਬੀ ਚੇਤਾਨ ਦੁੱਖ ਦੀ ਇਸ ਘੜੀ ਵਿਚ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਆਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਿਛੇ ਸਾਰੇ ਪਿਰਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ।