24 ਸਾਲ ਪਹਿਲਾਂ ਗੁਆਚੀ ਧੀ ਕਿਵੇਂ ਲੱਭੀ

0
711

  ਹਾਂਗਕਾਂਗ —ਚੀਨ ਦੇ ਇਕ ਮਾਤਾ-ਪਿਤਾ ਨੂੰ ਉਨ੍ਹਾਂ ਦੀ ਗੁਆਚੀ ਹੋਈ ਧੀ ਪੂਰੇ 24 ਸਾਲ ਬਾਅਦ ਮਿਲੀ। ਇਹ ਸਭ ਮੁਮਕਿਨ ਹੋਇਆ ਇਕ ਲੇਖ ਦੀ ਬਦੌਲਤ। ਦਰਅਸਲ ਇੱਥੋਂ ਦੇ ਸਿਚੁਆਨ ਸੂਬੇ ਦੇ ਰਹਿਣ ਵਾਲੇ ਵਾਂਗ ਮਿੰਗਕਿੰਗ ਅਤੇ ਉਨ੍ਹਾਂ ਦੀ ਪਤਨੀ ਜਨਵਰੀ 1994 ਵਿਚ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੁ ਵਿਚ ਆਪਣੀ ਫਲਾਂ ਦੀ ਦੁਕਾਨ ਚਲਾਉਣ ਵਿਚ ਰੁੱਝੇ ਹੋਏ ਸਨ। ਉਦੋਂ ਹੀ ਉਨ੍ਹਾਂ ਦੀ ਧੀ ਉਨ੍ਹਾਂ ਤੋਂ ਵਿਛੜ ਗਈ। ਜਿਸ ਤੋਂ ਬਾਅਦ ਵਾਂਗ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਧੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ, ਜਿਸ ਤੋਂ ਬਾਅਦ ਥੱਕ ਹਾਰ ਕੇ ਵਾਂਗ ਨੇ ਇਸ ਉਮੀਦ ਨਾਲ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਗੁਆਚੀ ਹੋਈ ਧੀ ਦੇ ਬਾਰੇ ਵਿਚ ਦੱਸਣਗੇ ਤਾਂ ਕਿ ਉਨ੍ਹਾਂ ਨੂੰ ਆਪਣੀ ਧੀ ਉਨ੍ਹਾਂ ਨੂੰ ਮਿਲ ਜਾਏ। ਇਸ ਦੌਰਾਨ ਉਨ੍ਹਾਂ ਨੇ ਤਕਰੀਬਨ 17 ਹਜ਼ਾਰ ਲੋਕਾਂ ਨੂੰ ਆਪਣੀ ਕਹਾਣੀ ਦੱਸੀ। 2015 ਵਿਚ ਇਕ ਅਖਬਾਰ ਨੇ ਉਨ੍ਹਾਂ ਦੇ ਬਾਰੇ ਵਿਚ ਇਕ ਲੇਖ ਪ੍ਰਕਾਸ਼ਿਤ ਕੀਤਾ। ਖੁਸ਼ਕਿਸਮਤੀ ਨਾਲ ਇਹ ਲੇਖ ਉਨ੍ਹਾਂ ਦੀ ਧੀ ਕਾਂਗ ਯਿੰਗ ਨੇ ਵੀ ਪੜ੍ਹਿਆ ਅਤੇ ਉਹ ਹੀ ਆਪਣੇ ਪਰਿਵਾਰ ਨੂੰ ਲੱਭ ਰਹੀ ਸੀ। ਬੀਤੀ 1 ਅਪ੍ਰੈਲ ਨੂੰ ਡੀ.ਐਨ.ਏ ਟੈਸਟ ਹੋਇਆ, ਜਿਸ ਵਿਚ ਦੇਖਿਆ ਗਿਆ ਕਿ ਉਨ੍ਹਾਂ ਦੀ ਧੀ ਇਹੀ ਹੈ। ਹੁਣ ਉਨ੍ਹਾਂ ਦਾ ਇਹ ਬਿਖਰਿਆ ਹੋਇਆ ਪਰਿਵਾਰ ਜਲਦੀ ਹੀ ਪੂਰਾ ਹੋਣ ਵਾਲਾ ਹੈ।