ਨੀਰਵ ਮੋਦੀ ਹਾਂਗਕਾਂਗ ਤੋਂ ਭੱਜ ਕੇ ਅਮਰੀਕਾ ਪੁੱਜਾ

0
508

ਨਵੀਂ ਦਿੱਲੀ -ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਨਾਲ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰ ਕੇ ਭਾਰਤ ਤੋਂ ਭੱਜਿਆ ਹੀਰਾ ਕਾਰੋਬਾਰੀ ਨੀਰਵ ਮੋਦੀ ਹਾਂਗਕਾਂਗ ਛੱਡ ਕੇ ਵੀ ਭੱਜ ਗਿਆ | ਇਕ ਅੰਗਰੇਜ਼ੀ ਚੈਨਲ ਦੀ ਰਿਪੋਰਟ ਅਨੁਸਾਰ ਜਾਂਚ ‘ਚ ਪਤਾ ਲੱਗਾ ਕਿ ਨੀਰਵ ਮੋਦੀ 1 ਜਨਵਰੀ ਨੂੰ ਮੁੰਬਈ ਤੋਂ ਯੂ. ਏ. ਈ. ਲਈ ਫ਼ਰਾਰ ਹੋ ਗਿਆ | ਹਾਲਾਂਕਿ ਭਾਰਤੀ ਏਜੰਸੀਆਂ ਦੀ ਲਗਾਤਾਰ ਜਾਂਚ ਕਰਕੇ ਨੀਰਵ ਮੋਦੀ 2 ਫਰਵਰੀ ਨੂੰ ਯੂ. ਏ. ਈ. ਛੱਡ ਕੇ ਹਾਂਗਕਾਂਗ ਲਈ ਰਵਾਨਾ ਹੋ ਗਿਆ ਸੀ ਪਰ ਉਥੋਂ ਦੀ ਸਖ਼ਤ ਕਾਨੂੰਨੀ ਪ੍ਰਕਿਰਿਆ ਕਾਰਨ ਉਸ ਨੂੰ 14 ਫਰਵਰੀ ਨੂੰ ਹਾਂਗਕਾਂਗ ਵੀ ਛੱਡਣਾ ਪਿਆ | ਰਿਪੋਰਟ ਅਨੁਸਾਰ ਨੀਰਵ ਮੋਦੀ ਇਸ ਦੇ ਬਾਅਦ 15 ਫਰਵਰੀ 2018 ਨੂੰ ਲੰਡਨ ਪੁੱਜਾ ਅਤੇ ਉੱਥੇ ਕਰੀਬ ਇਕ ਮਹੀਨੇ ਤੱਕ ਰਿਹਾ | ਇਸ ਦੇ ਬਾਅਦ ਮਾਰਚ ਦੇ ਤੀਸਰੇ ਹਫ਼ਤੇ ਉਹ ਨਿਊਯਾਰਕ ਚਲਾ ਗਿਆ | ਕੁਝ ਕਾਰੋਬਾਰੀ ਅਤੇ ਹੋਰ ਲੋਕਾਂ ਨੇ ਨੀਰਵ ਮੋਦੀ ਨੂੰ ਨਿਊਯਾਰਕ ‘ਚ ਰੀਜੈਂਸੀ ਹੋਟਲ ਦੇ ਆਸ-ਪਾਸ ਵੇਖਿਆ ਹੈ |