ਹਾਂਗਕਾਂਗ ਗੁਰੂ ਘਰ ਵਿਖੇ ਕਰੋਨਾ ਕਾਰਨ ਕੁਝ ਸੇਵਾਵਾਂ ਮੁਲਤਵੀ

0
432

ਹਾਂਗਕਾਂਗ( ਪੰਜਾਬੀ ਚੇਤਨਾ) : ਹਾਂਗਕਾਂਗ ਵਿਚ ਵਧ ਰਹੇ ਕਰੋਨਾ ਕੇਸਾਂ ਕਾਰਨ ਸਰਕਾਰ ਵੱਖ ਵੱਖ ਤਰਾਂ ਦੀ ਪਾਬੰਦੀਆਂ ਵਿਚ ਵਾਧਾ ਕਰ ਰਹੀ ਹੈ। ਇਸ ਕਾਰਨ ਹੀ ਗੁਰੂ ਘਰ ਖਾਲਸਾ ਦੀਵਾਨ ਹਾਂਗਕਾਂਗ ਵੱਲੋ ਵੀ ਜੋ ਸੇਵਾਵਾਂ ਸੀਮਤ ਕੀਤੀਆਂ ਗਈਆਂ ਸਨ ਉਹ ਹੁਣ 4 ਜਨਵਰੀ ਤੱਕ ਜਾਰੀ ਰਹਿਣਗੀਆਂ।ਇਸ ਦੌਰਾਨ ਹਫਤਾਵਾਰੀ ਦੀਵਾਨ, ਸ੍ਰੀ ਸੁਖਮਨੀ ਸਹਿਬ ਜੀ ਦੇ ਪਾਠ ਅਤੇ ਲੰਗਰ ਦੀਆਂ ਸੇਵਾਵਾਂ ਮੁਲਤਵੀ ਰਹਿਗੀਆਂ। ਸੰਗਤ ਨੂੰ ਬੇਨਤੀਆਂ ਹੈ ਕਿ ਕਰੋਨਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ।