ਕਰੋਨਾ ਰੋਕਥਾਮ ਲਈ ਸਰਕਾਰ ਵੱਲੋਂ ਨਵਾਂ ਐਲਾਨ, ਰੋਜ਼ਾਨਾ ਹੋਣਗੇ 7000 ਟੈਸਟ

0
1062

ਹਾਂਗਕਾਂਗ(ਪੰਜਾਬੀ ਚੇਤਨਤ): ਦੁਨੀਆਂ ਭਰ ਵਿਚ ਭਾਵੇਂ ਅਜੇ ਵੀ ਕਰੋਨਾ ਦਾ ਕਹਿਰ ਜਾਰੀ ਹੈ ਪਰ ਹਾਂਗਕਾਂਗ ਵਿਚ ਇਹ ਕਾਬੂ ਵਿੱਚ ਆ ਰਿਹਾ ਹੈ। ਇਸ ਕਾਰਨ ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਲਗਾਈਆਂ ਪਾਬੰਦੀਆਂ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਇਨਾਂ ਤਹਿਤ 8 ਤੋਂ ਜਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਪਾਬੰਦੀ ਨੂੰ ਹੋਰ 14 ਦਿਨਾਂ ਲਈ ਵਧਾ ਦਿੱਤਾ ਗਿਆ ਹੈ, ਪਰ ਧਾਰਮਿਕ ਸਥਾਨਾਂ ਨੂੰ ਇਸ ਪਾਬੰਦੀ ਤੋ ਬਾਹਰ ਰੱਖਿਆ ਗਿਆ ਹੈ। ਧਾਰਮਿਕ ਸਥਾਨਾਂ ਵਿਖੇ ਵੀ ਖਾਣ ਪੀਣ ਦੇ ਸਮਾਨ ਦੀ ਵੰਡ ਨਹੀ ਹੋ ਸਕੇਗੀ।ਇਸ ਤੋਂ ਇਲਾਵਾ ਨਾਇਟ ਕਲੱਬ, ਕਾਰਓਕੀ ਬਾਰ, ਪਾਰਟੀ ਰੂਮ ਆਦਿ 7 ਹੋਰ ਦਿਨਾਂ ਲਈ ਬੰਦ ਰਹਿਣਗੇ। ਸਿਹਤ ਵਿਭਾਗ ਅਨੁਸਾਰ ਹਾਂਗਕਾਂਗ ਕੋਰਨਾ ਦੇ ਟੈਸਟ ਕਰਨ ਦੀ ਰੋਜ਼ਾਨਾ ਦਰ 7000 ਕੀਤੀ ਜਾ ਰਹੀ ਹੈ ਤਾਂ ਤੋਂ ਵੱਧ ਵੱਧ ਲੋਕਾਂ ਦੇ ਟੈਸਟ ਕਰਕੇ ਵਾਇਰਸ ਦਾ ਪਤਾ ਲੱਗ ਸਕੇ। ਵਾਇਰਸ ਟੈਸਟਾਂ ਲਈ ਪਹਿਲ ਏਅਰ ਪੋਰਟ ਦੇ ਸਟਾਫ ਤੇ ਬਜੁਰਗਾਂ ਲਈ ਬਣੇ ਘਰਾਂ ਵਿਚ ਕੰਮ ਕਰਦੇ ਸਟਾਫ ਨੂੰ ਦਿੱਤੀ ਜਾਵਗੀ। ਇਸ ਕੰਮ ਲਈ ਹਾਂਗਕਾਂਗ ਯੂਨੀਵਰਸਿਟੀ ਅਤੇ ਚਾਈਨੀਜ਼ ਯੂਨੀਵਰਸਿਟੀ ਤੋਂ ਸਹਿਯੋਗ ਲਿਆ ਜਾਵੇਗਾ।