ਬਲਜਿੰਦਰ ਸਿੰਘ ਪੱਟੀ ਨੂੰ ਗੁੱਡ ਸਿਟੀਜ਼ਨ 2018 ਪੁਰਸਕਾਰ

0
1509

  ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਬਲਜਿੰਦਰ ਸਿੰਘ ਪੱਟੀ ਨੂੰ ਗੁੱਡ ਸਿਟੀਜ਼ਨ 2018 ਦੇ ਪੁਰਸਕਾਰ ਨਾਲ ਸਨਮਾਨਿਤ ਕਰਕੇ ਪੰਜਾਬੀ ਭਾਈਚਾਰੇ ਦੇ ਮਾਣ ਵਿਚ ਵਾਧਾ ਕੀਤਾ ਗਿਆ ਹੈ | ਪੰਜਾਬੀ ਭਾਈਚਾਰੇ ਲਈ ਮਾਣ ਦਾ ਪ੍ਰਤੀਕ ਬਣੇ ਬਲਜਿੰਦਰ ਸਿੰਘ ਵਲੋਂ ਹਾਂਗਕਾਂਗ ਵਿਚ ਵਸ ਰਹੇ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ, ਸਿੱਖਿਆ ਅਤੇ ਨਸ਼ਾ ਤਸਕਰੀ ਿਖ਼ਲਾਫ਼ ਕੀਤੇ ਕਾਰਜਾਂ ਅਤੇ ਨਸ਼ਾ ਤਸਕਰੀ ਦੇ ਦੋ ਵੱਡੇ ਕੇਸਾਂ ਨੂੰ ਹੱਲ ਕਰਨ ਵਿਚ ਪੁਲਿਸ ਸਹਾਇਤਾ ਲਈ ਨਿਭਾਈ ਅਹਿਮ ਭੂਮਿਕਾ ਬਦਲੇ ਹਾਂਗਕਾਂਗ ਦਾ ਉਪਰੋਕਤ ਸਨਮਾਨਯੋਗ ਪੁਰਸਕਾਰ ਦੂਸਰੀ ਵਾਰ ਪ੍ਰਦਾਨ ਕੀਤਾ ਗਿਆ ਹੈ | ਇਸ ਮੌਕੇ ਪੁਲਿਸ ਦੇ ਵੱਡੇ ਅਫ਼ਸਰਾਂ ਨੇ ਸੰਬੋਧਨ ਦੌਰਾਨ ਪੁਰਸਕਾਰ ਹਾਸਿਲ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਪੁਲਿਸ ਵਲੋਂ ਇਨ੍ਹਾਂ ਦੀ ਮਦਦ ਨਾਲ 30 ਦੇ ਕਰੀਬ ਖ਼ਤਰਨਾਕ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ ਲਈ ਸਫਲਤਾ ਪ੍ਰਾਪਤ ਹੋਈ ਹੈ | ਇਸ ਮੌਕੇ ਹਾਂਗਕਾਂਗ ਸਰਕਾਰ ਦੇ ਨੁਮਾਇੰਦੇ ਅਤੇ ਹਾਂਗਕਾਂਗ ਪੁਲਿਸ ਦੇ ਉੱਚ ਅਧਿਕਾਰੀ ਮੌਜੂਦ ਸਨ | ਸ੍ਰੀ ਪੱਟੀ ਇਹ ਪੁਰਸਕਾਰ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਹਨ |