ਹਾਂਗਕਾਂਗ ਵਾਸੀਆਂ ਦੇ ਆਈ ਡੀ ਕਾਰਡ ਨਵੇਂ ਬਨਣਗੇ

0
1758

ਹਾਂਗਕਾਂਗ (ਪਚਬ): ਬਦਲਦੇ ਸਮੇਂ ਅਨੁਸਾਰ ਹਾਂਗਕਾਂਗ ਦੇ ਲੋਕਾਂ ਲਈ ਸਰਕਾਰ ਜਲਦ ਹੀ ਨਵੇਂ ਆਈ ਡੀ ਕਾਰਡ ਜਾਰੀ ਕਰਨ ਜਾ ਰਿਹਾ ਹੈ। ਇਸ ਸਬੰਧੀ ਇਮੀਗਰੇਸ਼ਨ ਵਿਭਾਗ ਵੱਲੋ ਜਾਰੀ ਕੀਤੀ ਜਾਣਕਾਰੀ ਅਨੁਸਾਰ 1985-86 ਦੌਰਾਨ ਜੰਮਣ ਵਾਲੇ ਲੋਕਾਂ ਦੇ ਕਾਰਡ ਸਭ ਤੋ ਪਹਿਲਾਂ ਬਦਲੇ ਜਾਣਗੇ। ਕਾਰਡ ਬਦਲਣ ਦਾ ਸਾਰਾ ਕੰਮ 4 ਸਾਲਾ ਦੌਰਾਨ ਪੂਰਾ ਹੋਵੇਗਾ। ਜੋ ਲੋਕੀ ਵਿਭਾਗ ਵੱਲੋ ਦਿਤੇ ਸਮੇਂ ਦੌਰਾਨ ਕਾਰਡ ਨਹੀ ਬਦਲਾਉਣਗੇ ਉਨਾਂ ਨੂੰ 5000 ਡਾਲਰ ਦੇ ਜੁਰਮਾਨੇ ਦਾ ਵੀ ਐਨਾਲ ਕੀਤਾ ਗਿਆ। ਨਵੇ ਆਈ ਡੀ ਕਾਰਡ ਵਿਚ ਵੱਧ ਸੁਰੱਖਿਆ ਹੈ ਤੇ ਇਸ ਵਿਚ ਲੱਗੀ ਚਿੰਪ ਵੀ ਪਹਿਲਾ ਤੋ ਵਧੀਆ ਦੱਸੀ ਜਾ ਰਹੀ ਹੈ। ਵਿਭਾਗੀ ਐਨਾਲ ਅਨੁਸਾਰ ਪਹਿਲੇ ਗਰੁੱਪ ਦੇ ਵਿਅਕਤੀ ਅਗਲੇ ਸਾਲ 20 ਜਨਵਰੀ ਤੋ ਆਪਣੇ ਕਾਰਡ ਬਦਲਵਾ ਸਕਣਗੇ, ਅਤੇ ਆਖਰੀ ਗਰੁੱਪ ਦੀ ਵਾਰੀ ਸਨ 2022 ਵਿਚ ਆਏਗੀ। ਆਖਰੀ ਗਰੁੱਪ ਵਿਚ ਉਹ ਲੋਕੀ ਹਨ ਜੋ ਕਿ 1954 ਤੋ ਪਹਿਲਾ ਜਨਮੇ ਹਨ। ਇਸ ਵਾਰ ਇਕ ਹੋਰ ਛੂਟ ਵੀ ਦਿਤੀ ਜਾ ਰਹੀ ਹੈ ਕਿ ਤੁਸੀ ਆਪਣੇ ਤਸਵੀਰ ਜਿਨੇ ਵਾਰ ਮਰਜੀ ਖਿਚਵਾ ਸਕੋਗੇ ਤੇ ਜੋ ਵਧੀਆ ਤਸਵੀਰ ਲੱਗੇ ਉਸ ਨੂੰ ਆਪਣੇ ਆਈ ਡੀ ਕਾਰਡ ਲਈ ਚੁਣ ਸਕੋਗੇ।