ਦੁਸਿਹਰਾ ਹਾਦਸਾ:ਵਿਚਾਰਨਾਂ ਬਣਦਾ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ?

0
801

ਅੰਮ੍ਰਿਤਸਰ ਦੁਸਿਹਰੇ ਵਾਲੇ ਦਿਨ ਵਾਪਰੀ ਘਟਨਾ ਨੇ ਦਿਲ ਕੰਬਾ ਦਿੱਤਾ , ਸੁਣਕੇ ਸਰੀਰ ਨੂੰ ਕੰਬਣੀ ਛਿੜ ਜਾਂਦੀ ਹੈ, ਇਸ ਦੋਸ਼ੀ ਕੌਣ ਹਨ ਇਸ ਵਾਰੇ ਸੋਚਣ ਦੀ ਬਜਾਏ ਇਹ੍ਹ ਵਿਚਾਰਨਾਂ ਬਣਦਾ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ? ਸ਼ੋਸਲ ਮੀਡੀਏ ਤੋਂ ਆਈਆਂ ਖਬਰਾਂ ਤੋਂ ਇਹੀ ਲੱਗਿਆ ਜਿਆਦਾਤਰ ਬਾਹਰਲੇ ਸੂਬਿਆਂ ਤੋਂ ਆ ਕੇ ਵਸੇ ਹੋਏ ਲੋਕ ਹੀ ਇਸ ਹਾਦਸੇ ਦਾ ਸ਼ਿਕਾਰ ਹੋਏ, ਵੀਰਿਓ ਵਧਦੀ ਆਬਾਦੀ ਸਾਰੀ ਸਮੱਸਿਆ ਦੀ ਜੜ ਹੈ, ਇਹ ਤਿਉਹਾਰ ਸਦੀਆਂ ਤੋਂ ਮਨਾਏ ਜਾ ਰਹੇ ਨੇ, ਆਪਾਂ ਵੀ ਦੇਖੇ ਹੋਣਗੇ ਦੁਸਹਿਰੇ ਦੀਵਾਲੀਆਂ ਕਦੇ ਇੰਨਾ ਇਕੱਠ ਦੇਖਿਆ ਸੀ, ਕੁੱਝ ਲੋਕ ਮੋਹਤਵਰ ਹੋ ਸਾਰੇ ਕਾਰਜ ਕਰਦੇ ਸੀ, ਦਿਨ ਛਿਪਦੇ ਨੂੰ ਲੋਕ ਘਰੋਂ ਘਰੀਂ ਆ ਜਾਂਦੇ ਸੀ। ਪਿੰਡਾਂ ਚ ਲੋਕ ਦੁਸਿਹਰਾ ਦੇਖਣ ਵੀ ਜਾਂਦੇ ਸੀ ਬਹੁਤ ਘੱਟ, ਜੋ ਜਾਂਦੇ ਸੀ ਸਾਧਨ ਘੱਟ ਹੋਣ ਕਾਰਨ ਟਾਈਮ ਨਾਲ ਵਾਪਸ ਆ ਜਾਂਦੇ ਸੀ, ਦੂਸਰਾ ਕਾਰਣ ਦੂਸਰੇ ਸੂਬਿਆਂ ਤੋਂ ਲੋਕਾਂ ਦੀ ਆਮਦ ਵੱਡੀ ਸਮੱਸਿਆ ਹੈ, ਅਜਿਹੇ ਤਿਉਹਾਰਾਂ ਚ ਇਹਨਾਂ ਲੋਕਾਂ ਦਾ ਇਕੱਠ ਜਿਆਦਾ ਹੁੰਦਾ ਹੈ, ਤੀਸਰਾ ਪੜਾਈ ਦੀ ਘਾਟ ਸਾਨੂੰ ਦੂਜੀ ਤੀਜੀ ਕਲਾਸ ਤੋਂ ਰੂਲ ਆਫ ਰੋਡ ਪੜਾਏ ਜਾਂਦੇ ਸੀ, ਬਾਹਰਲੀ ਆਮਦ ਤਕਰੀਬਨ 90% ਅਨਪੜ ਹੁੰਦੀ ਹੈ, ਜਿਹਨਾਂ ਨੇ ਥੋੜੀ ਬਹੁਤੀ ਪੜਾਈ ਕੀਤੀ ਵੀ ਹੁੰਦੀ ਉਹ ਆਪਣੇ ਸੂਬੇ ਤੋਂ ਕੀਤੀ ਹੁੰਦੀ ਹੈ ਜੋ ਪੰਜਾਬ ਦੀ ਮੁਢਲੀ ਸਿਖਿਆ ਤੋਂ ਵੱਖਰੀ ਹੁੰਦੀ ਹੈ, ਭਾਰਤ ਬਹੁਤ ਵੱਡਾ ਦੇਸ਼ ਹੈ ਇਕ ਸੂਬੇ ਤੋਂ ਦੂਸਰੇ ਸੂਬੇ ਜਾਣ ਲਈ ਕੋਈ ਸਿਸਟਮ ਹੋਣਾ ਚਾਹੀਦਾ ਚੀਨ ਦੀ ਤਰ੍ਹਾਂ।
ਜਿਥੋਂ ਪ੍ਰਦੂਸ਼ਣ ਦੀ ਗੱਲ ਹੈ ਪਿਛਲੇ ਤਕਰੀਬਨ 35 ਕੁ ਸਾਲ ਤੋਂ ਅਸੀਂ ਪੰਜਾਬ ਚ ਪੁਰਾਲੀ ਤੇ ਕਣਕ ਦੇ ਨਾੜ ਸਾੜਦੇ ਆ ਰਹੇ ਹਾਂ, ਪੰਜਾਬ ਚ ਖੇਤੀਬਾਡ਼ੀ ਵਾਲੀ ਜਮੀਨ ਘਟੀ ਹੋਵੇਗੀ ਰਕਬਾ ਵਧਿਆ ਨਹੀਂ, ਮੇਨ ਫਸਲਾਂ ਵੀ ਦੋ ਨੇ ਝੋਨਾ ਤੇ ਕਣਕ, ਕਣਕ ਦੇ ਨਾੜ ਦੀ ਹੁਣ ਕਿਸਾਨ ਤੂੜੀ ਬਣਾਉਣ ਲੱਗ ਪਏ, ਇਹਦਾ ਮਤਲਬ ਇਹ ਹੋਇਆ ਕਿ ਅੱਗ ਵਾਲਾ ਰਕਬਾ ਵਧਿਆ ਨਹੀਂ ਉਲਟਾ ਘਟਿਆ ਹੈ, ਪ੍ਰਦੂਸ਼ਣ ਦਾ ਰੋਲਾ ਪਿਛਲੇ ਅੱਠ ਦਸ ਸਾਲ ਤੋਂ ਆਇਆ, ਖੇਤੀਬਾੜੀ ਯੂਨੀਵਰਸਿਟੀ ਨੇ ਅੰਕੜੇ ਦਿੱਤੇ ਨੇ 50% ਪ੍ਰਦੂਸ਼ਣ ਫੈਕਟਰੀਆਂ ਦਾ ਹੈ ਖ਼ਾਸਕਰ ਪੰਜਾਬ ਦਾ ਨਾਮ ਹੀ ਹੈ, ਫੈਕਟਰੀਆਂ ਵਾਲਿਆਂ ਵੱਲੋਂ ਧਿਆਨ ਮੋੜਨ ਜਾਂ ਉਹਨਾਂ ਵੱਲ ਧਿਆਨ ਨਾ ਜਾਵੇ, ਤਾਂਹੀ ਪੁਰਾਲੀ ਪੁਰਾਲੀ ਦਾ ਰੌਲਾ ਪਾਇਆ ਜਾ ਰਿਹਾ।
ਧੰਨਵਾਦ
ਜਗਤਾਰ ਢੁੱਡੀਕੇ ਹਾਂਗਕਾਂਗ