ਭਾਰਤ ਤੋਂ ਆਈ ਪੀੜਤ ਔਰਤ ਸਮੇਤ 4 ਨਵੇਂ ਕੇਸ, ਕੁਲ ਗਿਣਤੀ 104

0
1539

ਹਾਂਗਕਾਂਗ(ਪਚਬ): ਭਾਰਤ ਤੋਂ ਆਈ ਇਕ 69 ਸਾਲਾ ਔਰਤ ਦੇ ਕਰੋਨਾ ਪੀੜਤ ਹੋਣ ਦੇ ਨਾਲ ਹੀ ਬੱਧਵਾਰ ਤੱਕ ਹਾਂਗਕਾਂਗ ਵਿਚ ਕਰੋਨਾ ਪੀੜਤ ਲੋਕਾਂ ਦੀ ਗਿਣਤੀ 104 ਹੋ ਗਈ ਹੈ। ਇਸ ਔਰਤ ਬਾਰੇ ਪਤਾ ਲੱਗਾ ਹੈ ਕਿ ਉਹ 31 ਜਨਵਰੀ ਤੋਂ 24 ਫਰਵਰੀ ਦੌਰਾਨ ਭਾਰਤ ਵਿਚ ਰਹੀ ਤੇ 24 ਤਾਰੀਕ ਨੂੰ ਕੈਥੇ ਪੈਸਫਿਕ ਦੀ ਉਡਾਨ ਸੰਖਿਆ CX694 ਰਾਹੀ ਹਾਂਗਕਾਂਗ ਆਈ ਤੇ ਇਥੇ ਆ ਉਹ ਬਿਮਾਰ ਹੋ ਗਈ ਤੇ ਚੀਨੀ ਡਾਕਟਰ ਤੋ ਦਵਾਈ ਲਈ। ਇਸ ਤੋ ਬਾਅਦ ਜਦ ਉਸ ਦੇ ਟੈਸਟ ਕੀਤੇ ਗਏ ਤਾਂ ਉਹ ਵਾਇਰਸ ਤੋਂ ਪੀੜਤ ਪਾਈ ਗਈ। ਸੈਟਰ ਫਾਰ ਹੈਲਥ ਨੇ ਇਸ ਉਡਾਨ ਰਾਹੀ ਸਫਰ ਕਰਨ ਵਾਲੇ ਲੋਕਾਂ ਨੂੰ ਫੋਨ ਨੰਬਰ 21251122 ਤੇ ਸਪੰਰਕ ਕਰਨ ਲਈ ਕਿਹਾ ਗਿਆ ਹੈ। ਇਸ ਔਰਤ ਤੋ ਇਲਾਵਾ 2 ਨਵੇਂ ਕੇਸ ਨਾਰਥ ਪੁਇਟ ਦੇ ਬੋਧੀ ਮੰਦਰ ਨਾਲ ਸਬੰਧਤ ਹਨ। ਇਸੇ ਦੌਰਾਨ ਹੀ ਚੀਨ ਦੇ ਸ਼ਹਿਰ ਬੁਹਾਨ ਵਿਚੋ ਕੱਲ 2 ਉਡਾਨਾਂ ਰਾਹੀ 244 ਹਾਂਗਕਾਂਗ ਵਾਸੀਆਂ ਨੂੰ ਵਾਪਸ ਲਿਆਦਾ ਗਿਆ।ਯਾਦ ਰਹੇ ਬੁਹਾਨ ਤੋ ਇਸ ਬਿਾਮਰੀ ਦੀ ਸੁਰੂਆਤ ਹੋਈ ਸੀ।