ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੇ ਮਾਸਕ

0
469

ਹਾਂਗਕਾਂਗ(ਪੰਜਾਬੀ ਚੇਤਨਾ): ਕੋਵਿਡ-19 ਦੇ ਕਹਿਰ ਦੌਰਾਨ ਦੁਨੀਆਂ ਘਰਾਂ ਵਿਚ ਬੰਦ ਹੋਣ ਲਈ ਮਜਬੂਰ ਹੋ ਗਈ ਹੈ। ਇਸ ਦੌਰਾਨ ਵਾਤਾਵਣ ਬਹੁਤ ਸਾਫ ਬਣ ਰਿਹਾ ਹੈ, ਪਰ ਇਸੇ ਦੌਰਾਨ ਇਕ ਹੈਰਾਨੀ ਵਾਲੀ ਖਬਰ ਆਈ ਹੈ ਕਿ ਜੋ ਮਾਸਕ ਅਸੀਂ ਕਰੋਨਾ ਤੋ ਬਚਣ ਲਈ ਵਰਤ ਰਹੇ ਹਾਂ ਉਹ ਸਾਡੇ ਵਾਤਾਵਣ ਦਾ ਨੁਕਸਾਨ ਕਰ ਰਹੇ ਹਨ। ਹਾਂਗਕਾਂਗ ਸਥਿਤ ਗਰੀਨ ਗਰੁੱਪ ਨੇ ਇਸ ਸਬੰਧੀ ਦੱਸਿਆ ਕਿ ਹਾਂਗਕਾਂਗ ਵਿਚ ਰੋਜ਼ਾਨਾ 50 ਲੱਖ ਦੇ ਕਰੀਬ ਅਜਿਹੇ ਮਾਸਕ ਵਰਤੇ ਜਾਦੇ ਹਨ ਜਿਨਾਂ ਨੂੰ ਕੁੱਝ ਘੰਟੇ ਵਰਤ ਕੇ ਸੁੱਟ ਦਿੱਤਾ ਜਾਦਾ ਹੈ। ਇਸ ਤਰਾਂ ਕੋਈ 10 ਤੋਂ 15 ਟਨ ਕਚਰਾ ਬਣ ਜਾਦਾ ਹੈ ਜੋ ਕਿ ਵਾਤਾਵਣ ਖਰਾਬ ਕਰਦਾ ਹੈ। ਇੱਕ ਵਾਰ ਵਰਤੇ ਜਾਣ ਵਾਲੇ ਮਸਾਕਾਂ ਵਿਚ ਕੁਝ ਮਾਤਰਾ ਪਲਾਸਿਟਕ ਦੀ ਹੁੰਦੀ ਹੈ,ਇਸ ਲਈ ਇਸ ਨੂੰ ਰੀਸਾਈਕਲ ਵੀ ਨਹੀਂ ਕੀਤਾ ਸਕਦਾ।ਉਨਾਂ ਲੋਕਾਂ ਨੂੰ ਵਾਰ-ਵਾਰ ਵਰਤੋਂ ਵਿਚ ਆਉਣ ਵਾਲੇ ਮਾਸਕ ਵਰਤਣ ਦੀ ਬੇਨਤੀ ਕੀਤੀ ਹੈ।