ਹਾਂਗਕਾਂਗ ਪੁਲੀਸ ਮੁੱਖੀ ਦੇ ਦਫਰ ਵਿੱਚ ਆਇਆ ਪਾਰਸਲ ਬੰਬ

0
1001

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਪੁਲੀਸ ਮੱਖੀ ਦੇ ਦਫਰਤ ਵਿਚ ਅੱਜ ਇਕ ਪਾਰਸਲ ਆਇਆ ਜਿਸ ਨੂੰ ਜਦ ਸਟਾਫ ਖੋਲਣ ਲੱਗਾ ਤਾਂ ਇਸ ਵਿਚੋਂ ਧੂਆ ਨਿਲਕਣ ਲੱਗਾ। ਸਾਵਧਾਨੀ ਨਾਲ ਖੋਲਣ ਤੋਂ ਪਤਾ ਲੱਗਾ ਕਿ ਇਸ ਵਿਚ ਦੇਸੀ ਬੰਬ ਸੀ, ਜਿਸ ਨੂੰ ਬੈਟਰੀ ਨਾਲ ਜੋੜਿਆ ਹੋਇਆ ਸੀ। ਇਸ ਬੰਬ ਨਾਲ ਕੋਈ ਨੁਕਸਾਨ ਨਹੀ ਹੋਇਆ। ਪੁਲੀਸ ਜਾਂਚ ਕਰ ਰਹੀ ਹੈ ਕਿ ਇਹ ਪਾਰਸਲ ਕਿਥੋ ਅਇਆ ਤੇ ਇਸ ਨੂੰ ਕਿਸ ਨੇ ਭੇਜਿਆ। ਯਾਦ ਰਹੇ ਇਸ ਮਹੀਨੇ ਦੇ ਸੁਰੂ ਵਿਚ ਵੀ ਪੁਲੀਸ ਨੂੰ ਇਕ ਪਾਰਸਲ ਮਿਲਿਆ ਸੀ ਜਿਸ ਵਿਚ ਚਿੱਟੇ ਰੰਗ ਦਾ ਪਾਉੂਡਰ ਸੀ । ਪੁਲੀਸ ਦੋਵਾਂ ਘਟਨਾਵਾਂ ਨੂੰ ਵੀ ਜੋੜ ਕੇ ਦੇਖ ਰਹੀ ਹੈ।