ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੋਕਾਂ ਨੂੰ ਚਾਈਨੀਜ਼ ਖਾਣਾ ਛੱਡਣ ਦੀ ਅਪੀਲ

0
778

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਗਈ।
ਉਨ੍ਹਾਂ ਨੇ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸਾਦਗੀ ਭਰਿਆ ਜੀਵਨ ਜਿਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦਿਆਂ ਲੋਕਾਂ ਨੂੰ ਸਰਕਾਰ ਦੇ ਆਦੇਸ਼ਾਂ ਦਾ ਪਾਵਨ ਕਰਦਿਆ ਘਰਾਂ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਚਾਈਨੀਜ਼ ਫੂਡ ਤੋਂ ਪਰਹੇਜ਼ ਕਰਨ ਅਤੇ ਦੇਸੀ ਖਾਣੇ ਨੂੰ ਜੀਵਨਸ਼ੈਲੀ ਵਿਚ ਅਪਨਾਉਣ ਦੀ ਵੀ ਵਿਚਾਰ ਕੀਤੀ। ਜਥੇਦਾਰ ਨੇ ਪਿੰਡ ਕਲਾ ਵਿਖੇ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਤੇ ਕੀਤੇ ਅਤਿਆਚਾਰ ਦੀ ਸਖਤ ਨਿੰਦਿਆ ਕਰਦਿਆ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਇਹਨਾਂ ਘਟਨਾਵਾਂ ਤੇ ਸਖਤ ਨੋਟਿਸ ਲਿਆ ਹੁੰਦਾ ਤੇ ਘਟਨਾ ਹੁਣ ਨਾ ਹੁੰਦੀ। ਕਥਾ ਉਪਰੰਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵੀ ਪੁੱਜੇ। ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਵੀ ਕਥਾ ਵਿਚਾਰ ਸੰਗਤਾਂ ਨੂੰ ਸਰਵਨ ਕਰਵਾਉਣਗੇ। ਇਸ ਮੌਕੇ ਨਿੱਜੀ ਸਹਾਇਕ ਜਸਪਾਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵੀ ਮੌਜੂਦ ਸਨ।