ਹਾਂਗਕਾਂਗ ‘ਚ ਬੇਰੁਜਗਾਰ ਦਰ 4.2% ਹੋਈ

0
527

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਲੇਬਰ ਵਿਭਾਗ ਵੱਲੋ ਅੱਜ ਜਾਰੀ ਕੀਤੇ ਅੰਕੜੇ ਦਸਦੇ ਹਨ ਕਿ ਇਸ ਵੇਲੇ ਹਾਂਗਕਾਂਗ ਦੀ ਕੁਲ ਅਬਾਦੀ ਦਾ 4.2% ਨੌਕਰੀ ਦੀ ਤਲਾਸ਼ ਵਿਚ ਹੈ, ਭਾਵ ਬੇਰੁਜਗਾਰ ਹੈ। ਇਹ 3 ਮਹੀਨੇ ਦੇ ਅੰਕੜੈ ਅਨੁਸਾਰ .5% ਜਿਅਦਾ ਹੈ ਅਤੇ ਇਹ ਦਰ ਪਿਛਲੇ 9 ਸਾਲਾਂ ਵਿਚ ਸਭ ਤੋ ਵੱਧ ਹੈ। ਬੀਤੇ ਸਾਲ ਦੌਰਾਨ ਚੱਲੇ ਹਵਾਲਗੀ ਵਿਰੋਧੀ ਬਿੱਲ ਅਦੋਲਨ ਅਤੇ ਤਾਜ਼ਾ ਕੋਵਿੰਡ19 ਦੀ ਬਿਮਾਰੀ ਕਾਰਨ ਬਹੁਤ ਸਾਰੇ ਵਿਉਪਾਰ ਬੰਦ ਗਏ ਹਨ ਜਿਸ ਕਾਰਨ ਇਹ ਹਲਾਤ ਬਣੇ ਹਨ। ਮਾਹਿਰਾਂ ਅਨੁਸਾਰ ਤਾਜ਼ਾ ਵਿਸਵ ਹਲਾਤਾਂ ਵਿੱਚ ਬੇਰੁਜਗਾਰੀ ਦੀ ਦਰ ਵਿਚ ਜਲਦ ਸੁਧਾਰ ਹੋਣ ਦੀ ਸਭਾਵਨਾ ਨਹੀ ਹੈ।