ਕਰੋਨਾ ਵਾਇਰਸ: ਤਾਜ਼ਾ ਅੰਕੜੇ

0
636

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾ ਦੀ ਗਿਣਤੀ 61 ਹੋ ਗਈ ਹੈ ਜਿਨਾਂ ਵਿਚ ਇਕ ਫਿਲਪੀਨ ਮੂਲ ਦੀ ਹੈਲਪਰ ਵੀ ਹੈ।
ਚੀਨ ਵਿਚ ਮੌਤਾ ਦਾ ਅੰਕੜਾਂ 1868 ਹੋ ਗਿਆ ਹੈ ਤੇ 1886 ਨਵੇਂ ਕੇਸ ਸਾਹਮਣੇ ਆਏ ਹਨ।
ਜਪਾਨ ਵਿਚ ਖੜੇ ਕਰੀਜ਼ ਸਿਪ ਵਿਚ ਫਸੇ 351 ਹਾਂਗਕਾਂਗ ਵਾਸੀਆਂ ਨੂੰ ਵਾਪਸ ਲਿਉਣ ਲਈ 2 ਜਹਾਜ ਸਰਕਾਰ ਵੱਲੋਂ ਭੇਜੇ ਗਏ ਹਨ ਜਿਨਾਂ ਦੇ ਵੀਰਵਾਰ ਨੂੰ ਵਾਪਸ ਆਉਣ ਦੀ ਉਮੀਦ ਹੈ।
ਕਰੂਜ਼ ਸਿਪ ਤੇ ਫਸੇ 10 ਹਾਂਗਕਾਂਗ ਵਾਸੀਆ ਦੇ ਬਿਮਾਰੀ ਤੋਂ ਪੀੜਤ ਹੋਣ ਦੀਆਂ ਖਬਰਾਂ ਹਨ।
ਕਰੋਨਾ ਵਾਇਰਸ ਕਾਰਨ ਘਰ ਵਿਚ ਨਜਰਬੰਦ 2 ਵਿਅਕਤੀਆਂ ਵੱਲੋ ਉਲੰਘਣਾ ਕਰਨ ਤੇ ਉਨਾਂ ਵਿਰੱਧ ਕਾਨੂੰਨੀ ਕਾਰਵਾਈ ਕਰ ਰਿਹਾ ਹੈ ਸਿਹਤ ਵਿਭਾਗ। ਇਸ ਤਹਿਤ 25 ਹਜਾਰ ਡਾਲਰ ਜੁਰਮਾਨਾ ਤੇ 6 ਮਹੀਨੇ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
14 ਦਿਨਾਂ ਤੱਕ ਬੰਦ ਰਹਿਣ ਤੋ ਬਾਅਦ ਮਕਾਓ ਦੇ ਕਸੀਨੋ ਵੀਰਵਾਰ ਖੁਲਣਗੇ, ਇਸ ਦੀ ਆਗਿਆ ਸਰਕਾਰ ਨੇ ਦੇ ਦਿੱਤੀ ਹੈ।
ਕੱਲ ਸਵੇਰੇ ਟਾਇਲਟ ਪੇਪਰ ਚੋਰੀ ਕਰਨ ਵਾਲੇ 2 ਬੰਦੇ ਪੁਲਸ ਨੇ ਫੜ ਲਏ ਹਨ ਜਦ ਕਿ ਤੀਜੇ ਦੀ ਭਾਲ ਜਾਰੀ ਹੈ।
ਹਾਂਗਕਾਂਗ ਦੇ ਅਮੀਰ ਵਿਉਪਾਰੀ ਲੀਕਾ ਸਿੰਘ ਵੱਲੋ 250,000 ਮਾਸਕ ਅਤੇ ਹੋਰ ਸਮਾਨ ਜਰੂਰਤਮੰਦ ਲੋਕਾਂ ਨੂੰ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ।
ਬੀਤੇ ਸ਼ਾਮ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਆਪਣੇ ਕੁਝ ਅਧਿਕਾਰੀਆਂ ਨਾਲ ਬਜੁਰਗਾਂ ਤੇ ਲੋੜਮੰਦ ਲੋਕਾਂ ਨੂੰ ਮਾਸਕ ਵੰਡੇ।ਇਹ ਮਾਸਕ ਕੁਝ ਸੰਸਥਾਵਾਂ ਵੱਲੋ ਸਰਕਾਰ ਨੂੰ ਦਾਨ ਕੀਤੇ ਗਏ ਸਨ।
ਹਾਂਗਕਾਂਗ ਡਾਕ ਵਿਭਾਗ ਦੀ ਸੂਚਨਾ ਅਨੁਸਾਰ ਬੀਤੇ ਇਕ ਹਫਤੇ ਵਿਚ 40 ਹਜਾਰ ਮਾਸਕ ਦੇ ਡੱਬੇ ਲੋਕਾਂ ਤੱਕ ਪੁਹੰਚਾਏ ਗਏ ਜਿਨਾਂ ਨੇ ਇਹ ਹੋਰ ਦੇਸ਼ਾ ਤੋ ਮੰਗਵਾਏ ਸਨ।
ਚੀਨ ਵਿਚ ਹੋਣ ਵਾਲੀ ਸਲਾਨ ਪੀਪਲਜ਼ ਨੈਸਨਲ ਕਾਗਰਸ ਜੋ ਮਾਰਚ ਵਿਚ ਹੋਣੀ ਸੀ, ਨੂੰ ਕਰੋਨਾ ਕਾਰਨ ਮੁਅਤਲ ਕਰ ਦਿਤਾ ਗਿਆ। ਪਿਛਲੇ 35 ਸਾਲਾ ਵਿਚ ਪੁਹਿਲੀ ਵਾਰ ਅਜਿਹਾ ਹੋਇਆ ਹੈ।