40 ਸਾਲ ਪੁਰਾਣੀ ਕਿਤਾਬ ‘ਚ ਵੁਹਾਨ ਦੇ ਵਾਇਰਸ ਦਾ ਜ਼ਿਕਰ!!

0
665

ਕੋਰੋਨਾ ਵਾਇਰਸ ਦੀ ਦਹਿਸ਼ਤ ਪੂਰੀ ਦੁਨੀਆ ‘ਚ ਕਾਇਮ ਹੈ। ਇਸ ਖ਼ਤਰਨਾਕ ਮਹਾਮਾਰੀ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ। ਖ਼ਤਰਾ ਹਾਲੇ ਵੀ ਟਲਿਆ ਨਹੀਂ ਹੈ। ਇਸ ਹਾਹਾਕਾਰ ਦੌਰਾਨ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਅਸਲ ਵਿਚ 1981 ‘ਚ ਆਇਆ ਇਕ ਨਾਵਲ ਅਚਾਨਕ ਚਰਚਾ ‘ਚ ਆ ਗਿਆ ਹੈ। ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਵਿਚ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ 2020 ‘ਚ ਦੁਨੀਆ ‘ਚ ਇਕ ਮਹਾਮਾਰੀ ਫੈਲੇਗੀ ਜਿਹੜੀ ਗਲ਼ੇ ਤੇ ਫੇਫੜਿਆਂ ਨੂੰ ਸੰਕ੍ਰਮਣ ਨਾਲ ਭਰ ਦੇਵੇਗੀ। ਇੰਨਾ ਹੀ ਨਹੀਂ, ਇਸ ਦੇ ਨਾਲ ਹੀ ਵੁਹਾਨ 400 ਵੈਪਨ ਸ਼ਬਦ ਦੀ ਵੀ ਵਰਤੋਂ ਕੀਤੀ ਗਈ ਹੈ। ਲੋਕ ਹੈਰਾਨ ਹਨ ਕੀ 40 ਸਾਲ ਪਹਿਲਾਂ ਇਸ ਦੇ ਲੇਖਕ ਨੂੰ ਕੋਰੋਨਾ ਵਾਇਰਸ ਦਾ ਆਭਾਸ ਹੋ ਗਿਆ ਸੀ।
ਇਸ ਕਿਤਾਬ ਦਾ ਨਾਂ ਹੈ Eyes Od Darkness। ਇਸ ਨੂੰ ਅਮਰੀਕੀ ਲੇਖਕ ਡੀਨ ਕੁੰਟਜ਼ (Dean Kuntz) ਨੇ ਲਿਖਿਆ ਸੀ। ਇਹ ਸਾਲ 1981 ‘ਚ ਪ੍ਰਕਾਸ਼ਿਤ ਹੋਈ ਸੀ। ਇਸ ਕਿਤਾਬ ‘ਚ ਵੁਹਾਨ-400 ਵਾਇਰਸ ਦਾ ਜ਼ਿਕਰ ਆਉਂਦਾ ਹੈ। ਜਿਸ ਪੇਜ ‘ਤੇ ਇਹ ਜ਼ਿਕਰ ਹੈ, ਉਹ ਇੰਨਾ ਸਪੱਸ਼ਟ ਲਿਖਿਆ ਪ੍ਰਤੀਤ ਹੁੰਦਾ ਹੈ, ਮੰਨੋ ਅੱਜਕਲ੍ਹ ਦੇ ਹਾਲਾਤ ਨੂੰ ਲੈ ਕੇ ਹਾਲ ਹੀ ‘ਚ ਕਿਸੇ ਨੇ ਲਿਖਿਆ ਹੋਵੇ। ਕਿਤਾਬ ‘ਚ ਇਹ ਦੱਸਿਆ ਗਿਆ ਹੈ ਕਿ ਵੁਹਾਨ ਵਾਇਰਸ ਇਕ ਲੈਬ ਜ਼ਰੀਏ ਕਿਸੇ ਜੈਵਿਕ ਹਥਿਆਰ ਦੇ ਤੌਰ ‘ਤੇ ਇਜਾਦ ਕੀਤਾ ਗਿਆ ਹੈ।

ਕਿਤਾਬ ਬਾਰੇ ਇੰਝ ਪਤਾ ਲੱਗਿਆ :

ਸੋਸ਼ਲ ਮੀਡੀਆ ਦੇ ਇਕ ਯੂਜ਼ਰ ਡੈਰੇਨ ਪਲੇਮਾਊਥ ਨੇ ਸਭ ਤੋਂ ਪਹਿਲਾਂ ਇਸ ਕਿਤਾਬ ਦਾ ਕਵਰ ਪੇਜ ਤੇ ਅੰਦਰ ਇਕ ਪੇਜ ਦੀ ਫੋਟੋ ਆਪਣੇ ਅਕਾਊਂਟ ‘ਤੇ ਸ਼ੇਅਰ ਕੀਤੀ। ਇਸ ਵਿਚ ਉਹ ਪੈਰ੍ਹਾ ਹਾਈਲਾਈਟ ਕੀਤਾ ਗਿਆ ਹੈ ਜਿਸ ਵਿਚ ਵੁਹਾਨ 400 ਦਾ ਜ਼ਿਕਰ ਹੈ। ਉਨ੍ਹਾਂ ਕੈਪਸ਼ਨ ਦਿੱਤੀ ਹੈ ਕਿ ਇਹ ਕਿੰਨਾ ਵਚਿੱਤਰ ਸੰਸਾਰ ਹੈ ਜਿਸ ਵਿਚ ਅਸੀਂ ਸਾਰੇ ਰਹਿੰਦੇ ਹਾਂ।

ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ

ਵੁਹਾਨ ਬਾਰੇ ਇੰਨਾ ਸਪੱਸ਼ਟ ਲਿਖਿਆ ਹੋਇਆ ਪੜ੍ਹ ਕੇ ਲੋਕ ਹੈਰਾਨ ਰਹਿ ਗਏ। ਹਾਲਾਂਕਿ ਕਈ ਲੋਕਾਂ ਨੇ ਇਸ ਨੂੰ ਮਹਿਜ਼ ਸੰਯੋਗ ਦੱਸਿਆ ਤਾਂ ਕਈਆਂ ਨੇ ਇਸ ਨੂੰ ਲੇਖਕ ਦਾ ਆਭਾਸ ਕਰਾਰ ਦਿੱਤਾ।