10ਵਾਂ ਕਾਮਾਗਾਟਾ ਮਾਰੂ ਹਾਕੀ ਟੂਰਨਾਮੈਂਟ ਪਹਿਲੀ ਅਕਤੂਬਰ ਨੂੰ

0
624

ਹਾਂਗਕਾਂਗ (ਪਚਬ):ਗਦਰੀ ਯੋਧਿਆਂ ਦੀ ਯਾਦ ਵਿੱਚ ਹਰ ਸਾਲ ਹੋਣ ਵਾਲਾ ‘ਕਾਮਾਗਾਟਾ ਮਾਰੂ ਯਾਦ ਹਾਕੀ ਟੂਰਨਾਮੈਂਟ’ ਇਸ ਵਾਰ ਪਹਿਲੀ ਅਕਤੂਬਰ ਨੂੰ ਹੋ ਰਿਹਾ ਹੈ। ਪੰਜਾਬ ਯੂਥ ਕਲੱਬ ਵਲੋਂ ਹਾਂਗਕਾਂਗ ਦੇ ਪੰਜਾਬੀ ਭਾਈਚਾਰੇ ਤੇ ਖੇਡ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆ ਜਾਣ ਵਾਲਾ ਇਹ 10ਵਾਂ ਹਾਕੀ ਖੇਡ ਮੇਲਾ ਹੈ ਜਿਸ ਵਿਚ ਲੜਕੇ ਅੰਡਰ 16, ਅੰਡਰ 21 ਤੇ ਲੜਕੀਆਂ ਅੰਡਰ 25 ਦੇ ਗਰੁੱਪ ਬਣਾਏ ਗਏ ਹਨ। ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਕਿੰਗਜ਼ ਪਾਰਕ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਖਾਣੇ ਅਤੇ ਚਾਹ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਸਭ ਨੂੰ ਹੁੰਮ ਹੁੰਮਾ ਕੇ ਪੁੱਜਣ ਲਈ ਕਲੱਬ ਵੱਲੋਂ ਹਰ ਇੱਕ ਨੂੰ ਬੇਨਤੀ ਕੀਤੀ ਗਈ ਹੈ। ਖਿਡਾਰੀਆਂ ਨੂੰ ਸਨਮਾਨ ਚਿੰਨਾਂ ਤੋਂ ਇਲਾਵਾ ਨਕਦ ਇਨਾਮ ਵੀ ਦਿੱਤੇ ਜਾਣਗੇ।