ਹਵਾਲਗੀ ਬਿੱਲ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਹਾਂਗਕਾਂਗ ‘ਚ ਅਸ਼ਾਂਤੀ

0
649

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਵਲੋਂ ਬੀਤੇ ਹਫ਼ਤੇ ਵਿਵਾਦਿਤ ਹਵਾਲਗੀ ਬਿੱਲ ਪੂਰਨ ਤੌਰ ‘ਤੇ ਰੱਦ ਕਰਨ ਦੇ ਐਲਾਨ ਦੇ ਬਾਵਜੂਦ ਹਾਂਗਕਾਂਗ ਵਿਚ ਅਸ਼ਾਂਤੀ ਅਤੇ ਹਿੰਸਕ ਦੌਰ ਦੇ ਚੱਲਦਿਆਂ ਵਿਦਿਆਰਥੀਆਂ ਦੀਆਂ ਹੜਤਾਲਾਂ, ਪ੍ਰਦਰਸ਼ਨਕਾਰੀਆਂ ਵਲੋਂ ਮੈਟਰੋ ਸਟੇਸ਼ਨਾਂ ਦੀ ਭੰਨ ਤੋੜ, ਸਨਿਚਰਵਾਰ ਹਾਂਗਕਾਂਗ ਹਵਾਈ ਅੱਡੇ ਦਾ ਘਿਰਾਓ ਦੀ ਅਸ਼ਫਲ ਕੋਸ਼ਿਸ਼ ਅਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਹੋ ਰਹੀਆਂ ਹਿੰਸਕ ਝੜਪਾਂ ਦੇ ਸਾਰਾ ਹਫ਼ਤਾ ਲਗਾਤਾਰ ਚੱਲਦਿਆਂ 2 ਵਿਅਕਤੀਆਂ ਨੂੰ ਅਤਿ ਗੰਭੀਰ ਅਤੇ 19 ਨੂੰ ਜ਼ਖ਼ਮੀ ਹਾਲਾਤ ਵਿਚ ਹਸਪਤਾਲ ਦਾਖ਼ਲ ਕਰਵਾਉਣ ਦੀ ਕੌਾਸਲੇਟ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਐਤਵਾਰ ਚਾਰਟਰ ਹਾਊਸ ਸੈਂਟਰਲ ਤੋਂ ਅਮਰੀਕ ਦੀ ਕੌਾਸਲੇਟ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਮਾਰਚ ਕਰਦਿਆਂ ਅਮਰੀਕਾ ਸਰਕਾਰ ਨੂੰ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਾਂਗਕਾਂਗ ਮਸਲੇ ਵਿਚ ਦਖ਼ਲ ਕਰਦਿਆਂ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕਰਨ ਦਾ ਮੰਗ ਪੱਤਰ ਕੌਾਸਲ ਜਨਰਲ ਅਮਰੀਕਾ ਕੌਾਸਲੇਟ ਹਾਂਗਕਾਂਗ ਨੂੰ ਸੌਾਪਿਆ |ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਾਂਗਕਾਂਗ ਦੇ ਅੰਦੋਲਨ ਨਾਲ ਨਜਿੱਠਣ ‘ਚ ਚੀਨ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ। ਉਹ ਅੱਜਕੱਲ੍ਹ ਪੈਰਿਸ ਦੀ ਯਾਤਰਾ ‘ਤੇ ਹਨ। ਅਗਸਤ ‘ਚ ਰਾਸ਼ਟਰਪਤੀ ਟਰੰਪ ਨੇ ਚੀਨ ਨੂੰ ਹਾਂਗਕਾਂਗ ਦੀ ਸਮੱਸਿਆ ਮਨੁੱਖੀ ਤਰੀਕੇ ਨਾਲ ਹੱਲ ਕਰਨ ਦੀ ਸਲਾਹ ਦਿੱਤੀ ਸੀ। ਬਾਅਦ ਦੁਪਹਿਰ ਲੱਖਾਂ ਪ੍ਰਦਸ਼ਨਕਾਰੀਆਂ ਵਲੋਂ ਸੈਂਟਰਲ, ਵਾਨਚਾਈ ਅਤੇ ਕਾਸਅਬੇਅ ਜ਼ਿਲਿ੍ਹਆਂ ਵਿਚ ਮੈਟਰੋ ਸਟੇਸ਼ਨਾਂ ਤੇ ਭੰਨਤੋੜ ਅਤੇ ਅਗਜ਼ਨੀ ਕਾਰਨ, ਖ਼ਰਾਬ ਹੋਏ ਮਾਹੌਲ ਤੇ ਕਾਬੂ ਪਾਉਣ ਲਈ ਪੁਲਿਸ ਵਲੋਂ ਬਲ ਪ੍ਰਯੋਗ ਕੀਤਾ ਗਿਆ ਅਤੇ ਖ਼ਬਰ ਲਿਖੇ ਜਾਣ ਤੱਕ ਕਾਸਵੇਅਬੇਅ ਦੇ ਮਸ਼ਹੂਰ ਸੋਗੋ ਸਟੋਰ ਦੇ ਸਾਹਮਣੇ ਪੁਲਿਸ ਵਲੋਂ ਖੁੱਲ੍ਹ ਕੇ ਅੱਥਰੂ ਗੈਸ ਦੇ ਗੋਲਿਆਂ ਦੀ ਫਾਇਰਿੰਗ ਕੀਤੀ ਜਾ ਰਹੀ ਹੈ | ਅੱਜ ਚਿਮਚਾ-ਸ਼ੂਈ, ਯਾਉ-ਮਾ-ਤੀ, ਮੌਾਗ ਕੌਕ, ਪਿ੍ੰਸ ਐਡਵਰਡ, ਸ਼ਾ-ਟੀਨ ਜ਼ਿਲਿ੍ਹਆਂ ਅਤੇ ਹਾਂਗਕਾਂਗ ਸਾਈਡ ਬਹੁਤ ਸਾਰੇ ਮੈਟਰੋ ਸਟੇਸ਼ਨਾਂ ਦੇ ਕੁਝ ਐਗਜ਼ਿਟ ਪੂਰਨ ਤੌਰ ‘ਤੇ ਬੰਦ ਕੀਤੇ ਗਏ ਅਤੇ ਬਹੁਤ ਸਾਰੇ ਪ੍ਰਦਸ਼ਨਕਾਰੀ ਗਿ੍ਫ਼ਤਾਰ ਕੀਤੇ ਗਏ | ਹਾਂਗਕਾਂਗ ਦੇ ਨੌਜਵਾਨ ਲੋਕਤੰਤਰ ਪੱਖੀ ਆਗੂ ਜੈਸ਼ੂਆ ਵਾਂਗ ਨੂੰ ਜਰਮਨ ਜਾਣ ਦੀ ਅਦਾਲਤੀ ਮਨਜ਼ੂਰੀ ਹੋਣ ਦੇ ਬਾਵਜੂਦ ਹਵਾਈ ਅੱਡੇ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਪ੍ਰਦਰਸ਼ਨਕਾਰੀਆਂ ਵਲੋਂ ਹਾਂਗਕਾਂਗ ਮੁਖੀ ਵਲੋਂ ਹਵਾਲਗੀ ਬਿੱਲ ਵਾਪਸ ਲਏ ਜਾਣ ਦੇ ਐਲਾਨ ਨੂੰ ਦੇਰ ਨਾਲ ਲਿਆ ਫ਼ੈਸਲਾ ਅਤੇ ਸਿਆਸੀ ਤਿਕੜਮਬਾਜ਼ੀ ਕਰਾਰ ਦਿੰਦਿਆਂ ਆਪਣੀਆਂ 5 ਮੰਗਾਂ ਪੂਰਨ ਤੌਰ ‘ਤੇ ਮੰਨੇ ਜਾਣ ਤੱਕ ਤਿੱਖਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ |