ਐਨ ਆਰ ਆਈਜ਼ ਨੂੰ ਹੁਣ ਤੁਰੰਤ ਮਿਲੇਗਾ ਆਧਾਰ ਕਾਰਡ

0
287

ਦਿੱਲੀ: ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਨੇ ਅੱਜ ਬਜਟ ਪੇਸ਼ ਕਰਦਿਆਂ ਕਿਹਾ ਕਿ ਹੁਣ ਐੱਨਆਰਆਈਜ਼ (NRIs) ਨੂੰ ਭਾਰਤ ਵਿੱਚ ਆਧਾਰ ਕਾਰਡ ਲਈ 180 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ; ਸਗੋਂ ਉਹ ਜਦੋਂ ਵੀ ਭਾਰਤ ’ਚ ਆਉਣਗੇ, ਉਨ੍ਹਾਂ ਦਾ ਭਾਰਤੀ ਪਾਸਪੋਰਟ ਵੇਖ ਕੇ ਉਨ੍ਹਾਂ ਦਾ ਆਧਾਰ ਕਾਰਡ ਤੁਰੰਤ ਬਣ ਜਾਇਆ ਕਰੇਗਾ।
ਉਨ੍ਹਾਂ ਦੱਸਿਆ ਕਿ ਐੱਨਆਰਆਈਜ਼ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਨੂੰ ਵਿਦੇਸ਼ੀ ਪੋਰਟਫ਼ੋਲੀਓ ਨਾਲ ਜੋੜਿਆ ਜਾਵੇਗਾ।