ਥਿਨ-ਸੂਈ-ਵਾਈ ਦੀ ਸੰਗਤ ਨੇ ਛਬੀਲ ਲਗਾਈ

0
745

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਾਂਗਕਾਂਗ ਸਥਿਤ ਥਿਨ-ਸੂਈ-ਵਾਈ ਦੀ ਸੰਗਤ ਵਲੋਂ ਛਬੀਲ ਲਗਾਈ ਗਈ ਅਤੇ ਗੁਰਦੁਆਰਾ ਖਾਲਸਾ ਦੀਵਾਨ ਦੀ ਉਸਾਰੀ ਅਧੀਨ ਇਮਾਰਤ ਲਈ ਇਕ ਲੱਖ ਇਕ ਹਜ਼ਾਰ ਡਾਲਰ ਇਕੱਤਰ ਕੀਤੇ ਗਏ | ਇਸ ਸਬੰਧੀ ਇਲਾਕੇ ਦੇ ਪ੍ਰਬੰਧ ਸੇਵਾਦਾਰ ਮਲਕੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਿਨ-ਸੂਈ-ਵਾਈ ਦੀ ਸੰਗਤ ਵਲੋਂ 2016 ਤੋਂ ਛਬੀਲ ਲਗਾ ਕੇ ਜਿਥੇ ਸਿੱਖ ਧਰਮ ਦੀ ਜਾਣਕਾਰੀ ਭਰਪੂਰ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਕਿਤਾਬਚੇ ਵੰਡਣ ਦੇ ਨਾਲ ਬੱਚਿਆਂ ਨੂੰ ਤੋਹਫੇ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਉਥੇ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਅਧੀਨ ਇਮਾਰਤ ਲਈ ਮਾਇਆ ਵੀ ਇਕੱਤਰ ਕੀਤੀ ਜਾਂਦੀ ਹੈ | ਹੁਣ ਤੱਕ ਥਿਨ-ਸੂਈ-ਵਾਈ ਦੀ ਸੰਗਤ ਵਲੋਂ ਤਿੰਨ ਲੱਖ 34 ਹਜ਼ਾਰ 711 ਡਾਲਰ ਇਕੱਤਰ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਸਾਲ ਤੱਕ ਗੁਰਦੁਆਰਾ ਸਾਹਿਬ ਲਈ 5 ਲੱਖ ਡਾਲਰ ਦੀ ਰਾਸ਼ੀ ਇਕੱਤਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ |