ਖ਼ਾਲਸਾ ਦੀਵਾਨ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਲੜੀ ਜਾਰੀ

0
647

ਸਮੂੰਹ ਸਾਧਸੰਗਤ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਖ਼ਾਲਸਾ ਦੀਵਾਨ ਹਾਂਗ ਕਾਂਗ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕਾਰਜ ਉਸਾਰੀ ਅਧੀਨ ਹੈ। ਸੰਗਤਾਂ ਗੁਰੂ ਘਰ ਦੀ ਨਵੀਂ ਇਮਾਰਤ ਵਾਸਤੇ ਬਹੁਤ ਉਤਸ਼ਾਹਿਤ ਹਨ ਅਤੇ ਤਨ, ਮਨ ਅਤੇ ਧਨ ਨਾਲ ਸੇਵਾਵਾਂ ਨਿਭਾਅ ਰਹੀਆਂ ਹਨ ਅਤੇ ਉੱਦਮਸ਼ੀਲ ਹਨ। ਇਸਦੇ ਨਾਲ ਹੀ ਸਰਬੱਤ ਸੰਗਤਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਆਪ ਕਿਰਪਾ ਕਰਕੇ ਇਸ ਵੱਡੇ ਕਾਰਜ ਨੂੰ ਨੇਪਰੇ ਚੜਾਉਣਗੇ। ਇਸੇ ਭਾਵਨਾ ਦੇ ਤਹਿਤ ਖ਼ਾਲਸਾ ਦੀਵਾਨ ਬੋਰਡ, ਪ੍ਰਬੰਧਕ ਕਮੇਟੀ ਅਤੇ ਬਿਲਡਿੰਗ ਕਮੇਟੀ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੀ ਨਿਰੰਤਰ ਲੜੀ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਇਮਾਰਤ ਦਾ ਕਾਰਜ ਜਾਰੀ ਰਹੇਗਾ ਇਸ ਦੇ ਨਾਲ ਹੀ ਖ਼ਾਲਸਾ ਦੀਵਾਨ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਲੜੀ ਚਲਦੀ ਰਹੇਗੀ। ਹਰ ਐਤਵਾਰ ਸਵੇਰੇ ਇਕ ਸਹਿਜ ਪਾਠ ਆਰੰਭ ਹੁੰਦਾ ਹੈ ਅਤੇ ਉਸਤੋਂ ਅਗਲੇ ਐਤਵਾਰ ਭੋਗ ਪਾਕੇ ਅਗਲਾ ਸਹਿਜ ਪਾਠ ਸਾਹਿਬ ਅਰੰਭ ਕੀਤਾ ਜਾਂਦਾ ਹੈ। ਹਫਤੇ ਦੇ ਦੌਰਾਨ ਗੁਰੂ ਘਰ ਆਉਣ ਵਾਲੀਆਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਣ ਅਤੇ ਇਲਾਹੀ ਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਸ੍ਰੀ ਸਹਿਜ ਪਾਠਾਂ ਦੀ ਇਹ ਲੜੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਕਈ ਸ਼ਰਧਾਲੂ ਇਕ-ਇਕ ਸਾਹਿਜ ਪਾਠ ਸਾਹਿਬ ਵਾਸਤੇ ਆਪਣਾ ਨਾਮ ਨੋਟ ਕਰਵਾ ਚੁਕੇ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਚਾਹਵਾਨ ਸੰਗਤਾਂ ਇਕ-ਇਕ ਸ੍ਰੀ ਸਹਿਜ ਪਾਠ ਸਾਹਿਬ ਜਾਂ ਵੱਧ ਪਾਠਾਂ ਦੀ ਸੇਵਾ ਲੈ ਸਕਦੀਆਂ ਹਨ। ਆਪ ਜੀ ਖ਼ਾਲਸਾ ਦੀਵਾਨ ਦੇ ਦਫਤਰ ਵਿਖੇ ਭਾਈ ਮਨਜਿੰਦਰ ਸਿੰਘ ਪਾਸ 25724459 ਫੋਨ ਨੰਬਰ ‘ਤੇ ਜਾਂ ਸਕੱਤਰ ਭਾਈ ਜਸਕਰਨ ਸਿੰਘ ਵਾਂਦਰ ਨੂੰ 60329124 ਫੋਨ ਨੰਬਰ ‘ਤੇ ਸੰਪਰਕ ਕਰਕੇ ਸਹਿਜ ਪਾਠ ਸਾਹਿਬ ਦੀ ਬੁਕਿੰਗ ਕਰਵਾ ਸਕਦੇ ਹੋ।
ਦਾਸ
ਜਸਕਰਨ ਸਿੰਘ ਵਾਂਦਰ
ਸਕੱਤਰ
ਖ਼ਾਲਸਾ ਦੀਵਾਨ ਹਾਂਗ ਕਾਂਗ (ਸਿੱਖ ਟੈਂਪਲ)