ਭਾਰਤ ਵਿਚ ਫਸੇ ਹਾਂਗਕਾਂਗ ਵਾਸੀਆਂ ਨੂੰ ਵਾਪਸੀ ਦੀ ਆਸ ਬੱਝੀ

0
1540

ਹਾਂਗਕਾਂਗ(ਪਚਬ): ਕੋਰਨਾ ਵਾਇਰਸ ਕਾਰਨ ਦੁਨੀਆਂ ਭਰ ਵਿਚ ਅਵਾਜਾਈ ਰੱਕੀ ਹੋਈ ਹੈ ਇਸੇ ਕਾਰਨ ਬਹੁਤ ਸਾਰੇ ਹਾਂਗਕਾਂਗ ਵਾਸੀ ਜੋ ਭਾਰਤ ਵਿਚ ਗਏ ਸਨ ਉਥੇ ਫਸ ਗਏ। ਉਥੇ ਲਾਕਡੂੳਨ ਅਤੇ ਕਰਫਿਊ ਲੱਗਾ ਹੋਣ ਕਰਕੇ ਉਹ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਇਨਾਂ ਵਿਚੋਂ ਬਹੁਤੇ ਕੁਝ ਦਿਨਾਂ ਲਈ ਛੁੱਟੀਆਂ ਕੱਟਣ ਜਾਂ ਹੋਰ ਸਮਾਜਿਕ ਕੰਮਾਂ ਵਿਚ ਸ਼ਾਮਲ ਹੋਣ ਗਏ ਸਨ ਪਰ ਬਦਲੇ ਹਲਾਤਾਂ ਵਿਚ ਉਹ ਉਥੇ ਹੀ ਫਸ ਗਏ।ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਗਰੁੱਪਾਂ ਵੱਲੋਂ ਆਪਣੇ ਤੌਰ ਤੇ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਸਨ। ਇਸ ਸਬੰਧੀ ਉਹ ਹਾਂਗਕਾਂਗ ਵਿਚ ਅਹਿਮ ਵਿਅਕਤੀਆਂ ਨੂੰ ਵੀ ਮਿਲ ਰਹੇ ਹਨ। ਹੁਣ ਆਸ ਦੀ ਕਿਰਨ ਬੱਝੀ ਹੈ ਜਦ ਹਾਂਗਕਾਂਗ ਲੈਜੀਕੋ ਕੌਸਲਰ ਪਿਰਸੀਲਾ ਲੁੰਘ ਨੇ ਮੀਡੀਆਂ ਨੂੰ ਦੱਸਿਆ ਕਿ ਸਰਕਾਰ ਇਸ ਸਬੰਧੀ ਨੀਤੀ ਤਿਆਰ ਕਰ ਰਹੀ ਹੈ ਕਿ ਕਿਸ ਤਰਾ ਉਨਾਂ ਲੋਕਾਂ ਨੂੰ ਵਾਪਸ ਹਾਂਗਕਾਂਗ ਵਾਪਸ ਲਿਆਦਾ ਜਾਵੇ ਤੇ ਉਹ ਸਕਿਊਟਰੀ ਬਿਉਰੋ ਦੇ ਸਪੰਰਕ ਵਿਚ ਹਨ।ਉਨਾਂ ਅੱਗੇ ਕਿਹਾ ਕਿ ਇਹ ਕੰਮ ਅਸਾਨ ਨਹੀ ਹੈ। ਸਰਕਾਰ ਪਹਿਲਾਂ ਇਹ ਨਿਸਚਤ ਕਰੇਗੀ ਕਿ ਉਹਨਾਂ ਦੇ ਹਾਂਗਕਾਂਗ ਵਿਚ ਆਉਣ ਤੇ ੳਨਾਂ ਦੇ ਟੈਸਟ ਸੰਭਵ ਹੋ ਸਕਣ ਤੇ ਉਨਾਂ ਨੂੰ ਏਕਾਤਵਾਸ਼ ਵਿਚ ਰੱਖਣ ਲਈ ਯੋਗ ਥਾਂ ਵੀ ਹੋਵੇ। ਇਸ ਸਬੰਧੀ ਹਾਂਗਕਾਂਗ ਪਾਸਪੋਰਟ ਧਾਰਕਾਂ ਨੂੰ ਪਹਿਲ ਦਿੱਤੀ ਜਾਵੇਗੀ।
ਇਨਾਂ ਵਿਚ 210 ਹਾਂਗਕਾਂਗ ਦੇ ਪਾਸਪੋਰਟ ਧਾਰਕ ਹਨ ਜਦ ਕਿ 1100 ਦੇ ਕਰੀਬ ਹਾਂਗਕਾਂਗ ਦੇ ਪੱਕੇ ਵਾਸੀ ਹਨ ਪਰ ਉਨਾਂ ਕੋਲ ਭਾਰਤ ਸਮੇਤ ਹੋਰ ਦੇਸਾਂ ਦੇ ਪਾਸਪੋਰਟ ਹਨ। ਇਨਾਂ ਵਿਚ ਵੱਡੀ ਗਿਣਤੀ (700) ਪੰਜਾਬ ਵਿਚ ਹਨ ਜਦ ਕਿ ਹੋਰ ਮਹਾਰਾਸ਼ਟਰ, ਦਿੱਲੀ ਸਮੇਤ ਕਈ ਸ਼ਹਿਰਾਂ ਵਿਚ ਹਨ।