ਗੁਰਦੁਆਰਾ ਗੁਰੂ ਨਾਨਕ ਦਰਬਾਰ (ਤੁੰਗ-ਚੁੰਗ) ਵਿਖੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ

0
151

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ (ਤੁੰਗ-ਚੁੰਗ) ਵਿਖੇ ਸੰਗਤਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਹਾਂਗਕਾਂਗ ਦੇ ਬੱਚਿਆਂ ਨੂੰ ਸਿੱਖ ਵਿਰਸੇ ਤੇ ਵਿਰਾਸਤ ਨਾਲ ਜੋੜਨ ਦੀ ਲੜੀ ਤਹਿਤ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ, ਜਿਸ ‘ਚ ਹਰ ਵਰਗ ਦੇ ਬੱਚਿਆਂ ਵਲੋਂ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਚਾਰ ਵਰਗ ਲੜੀ ‘ਚ ਹੋਏ ਇਨ੍ਹਾਂ ਮੁਕਾਬਲਿਆਂ ‘ਚ ਮਾਤਾ ਸਾਹਿਬ ਕੌਰ ਗਰੁੱਪ ਵਿਚ ਜਪਜੀਤ ਕੌਰ ਪਹਿਲੇ, ਤਰਸੇਮ ਕੌਰ ਦੂਜੇ ਤੇ ਕੋਹਿਨੂਰ ਕੌਰ ਵਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ | ਮਾਤਾ ਗੁਜਰ ਕੌਰ ਗਰੁੱਪ ‘ਚ ਗੁਰਮੰਨਤ ਕੌਰ ਪਹਿਲੇ, ਸੁਖਮਨਪ੍ਰੀਤ ਕੌਰ ਦੂਜੇ ਅਤੇ ਤੀਜੇ ਸਥਾਨ ‘ਤੇ ਹਰਸ਼ਬੀਤ ਕੌਰ ਅਤੇ ਗੁਰਨੂਰ ਕੌਰ ਰਹੇ | ਗਰੁੱਪ ਬਾਬਾ ਫ਼ਤਹਿ ਸਿੰਘ ‘ਚ ਪਹਿਲੇ ‘ਤੇ ਅਰਮਾਨ ਸਿੰਘ, ਦੂਜੇ ‘ਤੇ ਰਾਜਵੀਰ ਸਿੰਘ ਤੇ ਤੀਜੇ ‘ਤੇ ਮਨਪ੍ਰੀਤ ਸਿੰਘ ਰਹੇ | ਬਾਬਾ ਬੰਦਾ ਸਿੰਘ ਬਹਾਦਰ ਗਰੁੱਪ ‘ਚ ਗੁਰਲਾਲ ਸਿੰਘ ਵਲੋਂ ਪਹਿਲਾ, ਵਿਸ਼ਵਦੀਪ ਸਿੰਘ ਵਲੋਂ ਦੂਜਾ ਤੇ ਰੋਹਨ ਸਿੰਘ ਵਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ | ਇਸ ਸਾਰੇ ਉਪਰਾਲੇ ਨੂੰ ਸੰਪੂਰਨ ਕਰਵਾਉਣ ਅਤੇ ਬੱਚਿਆਂ ਨੂੰ ਦਸਤਾਰਾਂ ਅਤੇ ਦੁਮਾਲੇ ਸਜਾਉਣ ਦੀ ਸਿਖਲਾਈ ਦੇਣ ਵਾਲਿਆਂ ‘ਚ ਹੈੱਡ ਗ੍ਰੰਥੀ ਕਰਨਬੀਰ ਸਿੰਘ, ਨਵਤੇਜ ਸਿੰਘ ਅਟਵਾਲ, ਬਲਰਾਜ ਸਿੰਘ, ਨਿਸ਼ਾਨ ਸਿੰਘ, ਰਵਿੰਦਰ ਸਿੰਘ, ਬਲਰਾਜ ਸੰਘਤ ਧੁੰਨ, ਮੇਜਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਧਰਮਿੰਦਰ ਸਿੰਘ, ਰੇਸ਼ਮ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ ਅਤੇ ਗੁਰਦੇਵ ਸਿੰਘ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |