ਜੇਲ ਨੂੰ ਪ੍ਰਣਾਮ ਕਰਨ ਵਾਲੇ 8 ਪ੍ਰੇਮੀ ਗਿਰਫਤਾਰ

0
201

ਰੋਹਤਕ -ਇਥੋਂ ਦੀ ਸੁਨਾਰੀਆ ਜੇਲ ਵਲ ਮੂੰਹ ਕਰਕੇ ਨਮਸਕਾਰ ਕਰਨ ‘ਤੇ 8 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ 8 ਪ੍ਰੇਮੀਆਂ ਅਤੇ ਇਕ ਡਰਾਈਵਰ ਨੂੰ ਜ਼ਿਲਾ ਪੁਲਸ ਨੇ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਹ ਪ੍ਰੇਮੀ ਜੇਲ ਵਲ ਮੂੰਹ ਕਰਕੇ ਗੁਰੂ ਦਾ ਨਾਂ ਲੈ ਕੇ ਨਮਸਕਾਰ ਕਰ ਰਹੇ ਸਨ ਕਿਉਂਕਿ ਰਾਮ ਰਹੀਮ ਇਸੇ ਜੇਲ ‘ਚ ਬੰਦ ਹੈ।
ਰਾਮ ਰਹੀਮ ਨਾਲ ਜੇਲ ‘ਚ ਮੁਲਾਕਾਤ ਲਈ ਸੋਮਵਾਰ ਅਤੇ ਵੀਰਵਾਰ ਦਾ ਦਿਨ ਤੈਅ ਕੀਤਾ ਗਿਆ ਹੈ। ਐਤਵਾਰ ਨੂੰ ਕਾਰ ਨੰਬਰ ਪੀ ਵੀ 31 ਐੱਫ 0044 ‘ਚ ਸਵਾਰ ਹੋ ਕੇ ਰਾਮ ਰਹੀਮ ਦੇ 8 ਪ੍ਰੇਮੀ ਜੇਲ ਵਲ ਜਾਣ ਵਾਲੇ ਰਸਤੇ ‘ਤੇ ਪਹੁੰਚੇ। ਉਹ ਕਾਰ ‘ਚੋਂ ਉਤਰ ਕੇ ਜੇਲ ਵਲ ਮੂੰਹ ਕਰਕੇ ਰਾਮ ਰਹੀਮ ਦਾ ਨਾਂ ਲੈ ਕੇ ਨਮਸਕਾਰ ਕਰਨ ਲੱਗੇ। ਥੋੜ੍ਹੀ ਦੂਰ ‘ਤੇ ਹੀ ਪੁਲਸ ਦਾ ਨਾਕਾ ਲੱਗਾ ਹੋਇਆ ਸੀ। ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਤੁਰੰਤ ਇਨ੍ਹਾਂ ਪ੍ਰੇਮੀਆਂ ਨੂੰ ਹਿਰਾਸਤ ‘ਚ ਲੈ ਲਿਆ।