ਨਿਉਯਾਰਕ ਅੱਤਵਾਦੀ ਹਮਲੇ ਚ’ 8 ਮੌਤਾਂ

0
292

ਨਿਊਯਾਰਕ : ਅਮਰੀਕਾ ‘ਚ ਨਿਊਯਾਰਕ ਦੇ ਲੋਅਰ ਮੈਨਹਟਨ ‘ਚ ਇਕ ਟਰੱਕ ਡਰਾਇਵਰ ਨੇ ਪੈਦਲ ਚੱਲਣ ਵਾਲਿਆਂ ਤੇ ਸਾਇਕਲ ਲੇਨ ‘ਚ ਟੱਕਰ ਮਾਰ ਦਿੱਤੀ। ਬਾਅਦ ‘ਚ ਉਸ ਸ਼ੱਕੀ ਵਿਅਕਤੀ ਨੇ ਗੱਡੀ ‘ਚੋਂ ਉਤਰ ਕੇ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਇਸ ਹਾਦਸੇ ‘ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਤੇ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਨਿਊਯਾਰਕ ਦੇ ਮੇਅਰ ਬਿਲ ਦੇ ਬਲਾਜਿਓ ਨੇ ਦੱਸਿਆ ਕਿ ਇਸ ਹਮਲੇ ‘ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਮੇਅਰ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਿਹਾ ਹੈ। ਫਿਲਹਾਲ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ।  ਇਕ ਚਸ਼ਮਦੀਦ ਮੁਤਾਬਕ ਇਕ ਸਫੇਦ ਟਰੱਕ ਸਾਇਕਲ ਲੇਨ ਵਾਲੀ ਸਾਇਡ ‘ਤੇ ਚੱਲ ਰਿਹਾ ਸੀ ਤੇ ਉਥੇ ਮੌਜੂਦ ਕਈ ਲੋਕਾਂ ਨੂੰ ਉਸ ਨੇ ਟੱਕਰ ਮਾਰ ਦਿੱਤੀ ਤੇ ਬਾਅਦ ‘ਚ ਗੋਲੀਆਂ ਲੋਕਾਂ ‘ਤੇ ਗੋਲੀਆਂ ਵੀ ਚਲਾਈਆਂ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਇਸ ਇਲਾਕੇ ‘ਚ ਘੇਰਾਬੰਦੀ ਕਰ ਐਮਰਜੰਸੀ ਸੇਵਾਵਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਤੇ ਪੁਲਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।  ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ‘ਚ 17 ਸਤੰਬਰ 2016 ਨੂੰ ਇਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਕਰੀਬ 29 ਲੋਕ ਜ਼ਖਮੀ ਹੋਏ ਸੀ। ਇਹ ਹਮਲਾ ਬੰਬ ਧਮਾਕੇ ਨਾਲ ਕੀਤਾ ਗਿਆ ਸੀ ਤੇ ਨਾਲ ਹੀ ਮੈਨਹਟਨ ਨੇੜੇ ਹੋਰ ਵੀ ਬੰਬ ਪਾਏ ਗਏ ਸੀ ਜਿਨ੍ਹਾਂ ਨੂੰ ਸਮੇਂ ‘ਤੇ ਡਿਫਿਊਜ਼ ਕਰ ਦਿੱਤਾ ਗਿਆ ਸੀ।