ਰਾਸ਼ਟਰੀ ਗੀਤ ਦੇ ਅਪਮਾਨ ਲਈ ਹੋਵੇਗੀ 3 ਸਾਲ ਦੀ ਸਜ਼ਾ?

0
430

ਹਾਂਗਕਾਂਗ: ਚੀਨ ਦੀ ਵਿਧਾਨਪਾਲਿਕਾ ਰਾਸ਼ਟਰੀ ਗੀਤ ਦਾ ਅਪਮਾਨ ਕਰਨ ਵਾਲਿਆਂ ਨੂੰ ਮੌਜੂਦਾ 15 ਦਿਨਾਂ ਤੱਕ ਜੇਲ ਸਜ਼ਾ ਦੇਣ ਦੀ ਬਜਾਏ 3 ਸਾਲ ਤੱਕ ਜੇਲ ਦੀ ਸਜ਼ਾ ਦਿੱਤੇ ਜਾਣ ਉੱਤੇ ਵਿਚਾਰ ਕਰ ਰਹੀ ਹੈ। ਆਧਿਕਾਰਤ ਮੀਡੀਆ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਦੀ ਸੰਸਦ ਨੇ ਦੇਸ਼ ਦੇ ਰਾਸ਼ਟਰੀ ਗੀਤ ‘ਮਾਰਚ ਆਫ ਦ ਵਾਲੰਟੀਅਰਸ’ ਦਾ ਅਪਮਾਨ ਕਰਨ ਉੱਤੇ 15 ਦਿਨ ਤੱਕ ਜੇਲ ਦੀ ਸਜ਼ਾ ਦੇਣ ਸਬੰਧੀ ਇਕ ਕਾਨੂੰਨ ਪਾਸ ਕੀਤਾ ਸੀ। ਨੈਸ਼ਨਲ ਪੀਪਲਸ ਕਾਂਗਰਸ (ਐਨ.ਪੀ.ਸੀ.) ਸਟੈਂਡਿੰਗ ਕਮੇਟੀ ਦੇ ਸੋਮਵਾਰ ਨੂੰ ਸ਼ੁਰੂ ਹੋਏ ਦੋ-ਮਹੀਨਾਵਾਰ ਸੈਸ਼ਨਾਂ ਵਿਚ ਸੰਸਦ ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ ਇਕ ਡਰਾਫਟ ਸੋਧ ਪੇਸ਼ ਕੀਤਾ ਗਿਆ। ਸ਼ਿੰਹੁਆ ਗੱਲਬਾਤ ਕਮੇਟੀ ਨੇ ਦੱਸਿਆ ਕਿ ਡਰਾਫਟ ਅਨੁਸਾਰ ਇਸ ਮਾਮਲੇ ਵਿਚ ਉਲੰਘਣ ਕਰਤਾਵਾਂ ਨੂੰ 3 ਸਾਲ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ। ਰਾਸ਼ਟਰੀ ਗੀਤ ਵਜਾਉਣ ਦੀ ਆਗਿਆ ਐਨ.ਪੀ.ਸੀ. ਸੈਸ਼ਨਾਂ ਦੇ ਉਦਘਾਟਨ ਅਤੇ ਸਮਾਪਤ ਸਮੇਤ ਰਸਮੀ ਰਾਜਨੀਤਕ ਸਭਾਵਾਂ, ਸੰਵਿਧਾਨਕ ਸਹੁੰ ਗ੍ਰਹਿਣ ਸਮਾਰੋਹਾਂ, ਝੰਡਾ ਲਹਿਰਾਉਣ ਸਮਾਰੋਹਾਂ, ਵੱਡੇ ਆਯੋਜਨਾਂ, ਇਨਾਮ ਵੰਡ ਸਮਾਰੋਹਾਂ, ਯਾਦਗਾਰੀ ਸਮਾਰੋਹਾਂ, ਰਾਸ਼ਟਰੀ ਮੈਮੋਰੀਅਲ ਡੇ ਸਮਾਰੋਹ, ਮਹੱਤਵਪੂਰਣ ਰਾਜਨੀਤਿਕ ਮੋਕਿਆਂ, ਵੱਡੇ ਖੇਡ ਸਮਾਰੋਹਾਂ ਅਤੇ ਹੋਰ ਵਧੀਆ ਮੋਕਿਆਂ ਉੱਤੇ ਹੋਵੇਗੀ। ਡਰਾਫਟ ਵਿਚ ਕਿਹਾ ਗਿਆ ਹੈ ਕਿ ਅੰਤਿਮ ਸੰਸਕਾਰ, ”ਅਣ-ਉਚਿਤ” ਨਿੱਜੀ ਮੌਕਿਆਂ, ਇਸ਼ਤਿਹਾਰਾਂ ਵਿਚ ਜਾਂ ਜਨਤਕ ਸਥਾਨਾਂ ਉੱਤੇ ਬੈਕਗ੍ਰਾਊਂਡ ਸੰਗੀਤ ਦੇ ਰੂਪ ਵਿਚ ਰਾਸ਼ਟਰੀ ਗੀਤ ਦਾ ਪ੍ਰਯੋਗ ਅਣ-ਉਚਿਤ ਹੋਵੇਗਾ। ਪੁਰਾਣੇ ਕਾਨੂੰਨ ਅਨੁਸਾਰ ਉਲੰਘਨ ਕਰਤਾਵਾਂ ਨੂੰ 15 ਦਿਨ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ ਜਾਂ ਆਪਰਾਧਿਕ ਰੂਪ ਤੋਂ ਉੱਤਰਦਾਈ ਠਹਿਰਾਇਆ ਜਾ ਸਕਦਾ ਹੈ। ਚੀਨ ਦਾ ਰਾਸ਼ਟਰੀ ਗੀਤ ਕਵੀ ਤੀਯਾਨ ਹਾਨ ਨੇ ਲਿਖਿਆ ਹੈ ਅਤੇ ਇਸ ਦੇ ਸੰਗੀਤਕਾਰ ਨੀਏ ਏਰ ਹਨ। ਯਾਦ ਰਹੇ ਹਾਂਗਕਾਂਗ ਵੀ ਚੀਨ ਦਾ ਹਿਸਾ ਹੋਣ ਕਾਰਨ ਇਹ ਕਾਨੂੰਨ ਇਥੇ ਵੀ ਲਾਗੂ ਹੋਵੇਗਾ।