ਹਾਂਗਕਾਂਗ ਦੀ ਪ੍ਰਮੁੱਖ ਰਾਜਨੀਤਕ ਸ਼ਖ਼ਸੀਅਤ ਜੈਨੀਫਰ ਚਾਓ ਵਲੋਂ ਖ਼ਾਲਸਾ ਦੀਵਾਨ ਕਿੰਡਰਗਾਰਟਨ ਦਾ ਦੌਰਾ

0
586

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਮਸ਼ਹੂਰ ਰਾਜਨੀਤਕ ਸ਼ਖ਼ਸੀਅਤ ਅਤੇ ਸੱਤਾਧਾਰੀ ਪਾਰਟੀ ਡੀ.ਏ.ਬੀ. ਦੀ ਕਾਰਜਕਾਰਨੀ ਮੈਂਬਰ ਜੈਨੀਫਰ ਚਾਓ ਵਲੋਂ ਭਾਰਤੀਆਂ ਦੇ ਹਾਂਗਕਾਂਗ ਵਿਚਲੇ ਇਕਲੌਤੇ ਸਕੂਲ ਖ਼ਾਲਸਾ ਦੀਵਾਨ ਕਿੰਡਗਾਰਟਨ ਦੇ ਵਿਸ਼ੇਸ਼ ਦੌਰੇ ਦੌਰਾਨ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਵਲੋਂ ਹਾਂਗਕਾਂਗ ਦੀ ਤਰੱਕੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ | ਖ਼ਾਲਸਾ ਦੀਵਾਨ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ ਵਲੋਂ 1970 ਤੋਂ ਚੱਲ ਰਹੇ ਸਕੂਲ ਬਾਰੇ ਅਤੇ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਪੰਜਾਬੀਆਂ ਦੀ ਮਾਤ ਭਾਸ਼ਾ ਪੰਜਾਬੀ ਬਾਰੇ ਰੌਚਕ ਜਾਣਕਾਰੀ ਚਾਓ ਨਾਲ ਸਾਂਝੀ ਕੀਤੀ | ਚਾਓ ਵਲੋਂ ਪੰਜਾਬੀ ਭਾਈਚਾਰੇ ਨੂੰ ਵਿੱਦਿਅਕ ਅਤੇ ਸਮਾਜਿਕ ਖੇਤਰਾਂ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਵਾਈਸ ਚੇਅਰਮੈਨ ਆਫ਼ ਵਾਨ ਚਾਈ ਡਿਸਟਿਕ ਜੈਕੀ ਸੀਨ, ਮਿ. ਐਾਡਰਿਊ ਸ਼ੈਂਗ ਅਤੇ ਪਿ੍ੰਸੀਪਲ ਲਿਊਾਗ ਸਮੇਤ ਸਕੂਲ ਦਾ ਸਟਾਫ਼ ਮੈਂਬਰ ਹਾਜ਼ਰ ਸਨ |