ਔਰਤਾਂ ਨੂੰ ਸਮਰਪਿਤ ਇਕ ਹੋਟਲ

0
443

ਤਿਰੂਵਨੰਤਪੁਰਮ— ਕੇਰਲ ਸੂਬਾ ਸੈਰ-ਸਪਾਟਾ ਨਿਗਮ ਵਲੋਂ ਸੂਬੇ ਵਿਚ ਔਰਤਾਂ ਲਈ ਇਕ ਅਨੋਖੀ ਪਹਿਲ ਕੀਤੀ ਗਈ ਹੈ। ਸੈਰ-ਸਪਾਟਾ ਵਿਕਾਸ ਨਿਗਮ ਵਲੋਂ ਕੇਰਲ ਵਿਚ ਪੂਰੀ ਤਰ੍ਹਾਂ ਔਰਤਾਂ ਨੂੰ ਸਮਰਪਿਤ ਇਕ ਹੋਟਲ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਈ ਗਈ ਹੈ। ਸਰਕਾਰ ਮੁਤਾਬਕ ਇਸ ਹੋਟਲ ਦਾ ਨਾਂ ‘ਹੋਸਟੈੱਸ ਹੋਵੇਗਾ’ ਅਤੇ ਇਸ ਨੂੰ ਪੂਰੀ ਤਰ੍ਹਾਂ ਔਰਤਾਂ ਵਲੋਂ ਹੀ ਸੰਚਾਲਨ ਕੀਤਾ ਜਾਵੇਗਾ। ਕੇਰਲ ਸਰਕਾਰ ਦੇ ਸੈਰ-ਸਪਾਟਾ ਮੰਤਰੀ ਵਲੋਂ ਬੁੱਧਵਾਰ ਨੂੰ ਇਸ ਹੋਟਲ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਅਗਲੇ 6 ਮਹੀਨਿਆਂ ਦੇ ਅੰਦਰ ਤਿਆਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਬੁੱਧਵਾਰ ਨੂੰ ਤਿਰੂਵਨੰਤਪੁਰਮ ਵਿਚ ਇਸ ਹੋਟਲ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਸੈਰ-ਸਪਾਟਾ ਮੰਤਰੀ ਕੇ. ਸੁਰੇਂਦਰਨ ਨੇ ਕਿਹਾ ਕਿ ਕੇਰਲ ਵਿਚ ਬਣਨ ਵਾਲੇ ਇਸ ਹੋਟਲ ਨੂੰ ਕੌਮਾਂਤਰੀ ਮਾਣਕਾਂ ਦੇ ਹਿਸਾਬ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਹੀ ਕਈ ਹੋਰ ਸਹੂਲਤਾਂ ਵੀ ਸੈਰ-ਸਪਾਟਾ ਨਿਗਮ ਵਲੋਂ ਦਿੱਤੀਆਂ ਜਾ ਰਹੀਆਂ ਹਨ। ਉਥੇ ਹੀ ਕੇਰਲ ਸੈਰ-ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ ਐੱਮ. ਵਿਜੇਕੁਮਾਰ ਨੇ ਕਿਹਾ ਕਿ ਕੇਰਲ ਵਿਚ ਬਣਨ ਵਾਲਾ ‘ਹੋਸਟੈੱਸ’ ਹੋਟਲ ਦੇਸ਼ ਵਿਚ ਇਸ ਤਰ੍ਹਾਂ ਦਾ ਪਹਿਲਾ ਸਰਕਾਰੀ ਸੰਸਥਾਨ ਹੋਵੇਗਾ। ਇਸ ਹੋਟਲ ਵਿਚ ਔਰਤਾਂ ਦੀਆਂ ਸਹੂਲਤਾਂ ਮੁਤਾਬਕ ਸੁਰੱਖਿਆ ਅਤੇ ਅਰਾਮਦਾਇਕ ਵਿਵਸਥਾਵਾਂ ਦਾ ਖਾਸ ਧਿਆਨ ਦਿੱਤਾ ਜਾਵੇਗਾ।