ਕੌਣ ਬਣੇ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ?

0
311

ਲੰਡਨ-ਬ੍ਰਿਟੇਨ ‘ਚ ਸ਼ਾਸਨ ਭਲੇ ਹੀ ਸ਼ਾਹੀ ਪਰਿਵਾਰ ਦਾ ਚੱਲਦਾ ਹੋਵੇ ਪਰ ਇਥੇ ਦੀ ਸਭ ਤੋਂ ਵਧੇਰੇ ਜ਼ਮੀਨ ‘ਤੇ ਮਾਲੀਕਾਨਾ ਹੱਕ ਦੁਬਈ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਵਾਲੇ ਅਤੇ ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਕੋਲ ਹੈ। ਦੱਸ ਦੇਈਏ ਕਿ ਇਨ੍ਹਾਂ ਦੇ ਨਾਂ ਬ੍ਰਿਟੇਨ ‘ਚ 40 ਹਜ਼ਾਰ ਹੈਕਟੇਅਰ ਭਾਵ ਕਰੀਬ ਇਕ ਲੱਖ ਏਕੜ ਜ਼ਮੀਨ ਹੈ। ਯੂ.ਏ.ਈ. ਦੇ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ ਬਣ ਗਏ ਹਨ।
ਹਾਲਾਂਕਿ ਇਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬ੍ਰਿਟੇਨ ਦਾ ਸ਼ਾਹੀ ਪਰਿਵਾਰ ਵਧੀਆ ਕੀਮਤ ‘ਤੇ ਆਪਣੀ ਜ਼ਮੀਨ ਸ਼ੇਖ ਮੁਹੰਮਦ ਨੂੰ ਭੇਜ ਰਿਹਾ ਹੈ। ਬ੍ਰਿਟੇਨ ਦੇ ਹਾਈ ਪ੍ਰੋਫਾਇਲ ਲੋਕਾਂ ਦਰਮਿਆਨ ਆਪਣਾ ਦਬਦਬਾ ਬਣਾਉਣ ‘ਚ ਸ਼ੇਖ ਦੇ ਹਾਰਸ ਰੈਸਿੰਗ ‘ਚ ਕੀਤੇ ਗਏ ਨਿਵੇਸ਼ ਦਾ ਬਹੁਤ ਵੱਡਾ ਹੱਥ ਹੈ। ਸਾਲ 2011-2020 ਦਰਮਿਆਨ ਇਕੱਲੇ ਸੇਖ ਨੇ ਘੋਰ ਦੌੜ ‘ਤੇ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇੰਨੀਂ ਵੱਡੀ ਰਾਸ਼ੀ ਦੇ ਨਿਵੇਸ਼ ਕਰਨ ਦਾ ਮਤਲਬ ਹੈ ਕਿ ਪੂਰੇ ਦਾ ਪੂਰਾ ਨਿਊਮਾਰਕਿਟ ਦਾ ਖੇਤਰ ਅਤੇ ਬ੍ਰਿਟੇਨ ‘ਚ ਖੇਡੀ ਜਾਣ ਵਾਲੀ ਇਹ ਖੇਡ, ਦੋਵੇਂ ਸ਼ੇਖ ਮੁਹੰਮਦ ‘ਤੇ ਨਿਰਭਰ ਹੈ।