ਬਿਨਾਂ ਹੈਲਮੇਟ ਬਾਈਕ ਚਲਾਉਣਾ ਰਾਵਣ ਨੂੰ ਪਿਆ ਮਹਿੰਗਾ

0
543

ਨਵੀਂ ਦਿੱਲੀ- ਦਿੱਲੀ ਆਵਾਜਾਈ ਪੁਲਸ ਨੇ ਹੈਲਮੇਟ ਦੀ ਬਜਾਏ ਮੁਕੁਟ ਪਾ ਕੇ ਬਾਈਕ ਚਲਾਉਣ ਲਈ ਅਭਿਨੇਤਾ ਮੁਕੇਸ਼ ਰਿਸ਼ੀ ਦਾ ਚਾਲਾਨ ਕੱਟਿਆ। ਉਹ ਲਾਲ ਕਿਲਾ ਮੈਦਾਨ ‘ਚ ਆਯੋਜਿਤ ਹੋ ਰਹੀ ਇਕ ਰਾਮਲੀਲਾ ‘ਚ ਰਾਵਣ ਦਾ ਕਿਰਦਾਰ ਨਿਭਾ ਰਹੇ ਹਨ।
ਇੰਡੀਆ ਗੇਟ ਦੇ ਨੇੜੇ-ਤੇੜੇ ਰਾਵਣ ਦੇ ਪਹਿਰਾਵੇ ‘ਚ ਮੋਟਰਸਾਈਕਲ ਚਲਾਉਂਦੇ ਹੋਏ ਉਨ੍ਹਾਂ ਦਾ ਇਕ ਵੀਡੀਓ ਸ਼ੁੱਕਰਵਾਰ ਨੂੰ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਦਿੱਲੀ ਆਵਾਜਾਈ ਪੁਲਸ ਹੈੱਡਕੁਆਰਟਰ ਪੁੱਜੇ ਅਤੇ ਜ਼ੁਰਮਾਨਾ ਭਰਿਆ।
ਜ਼ਿਕਰਯੋਗ ਹੈ ਕਿ ਮੁਕੇਸ਼ ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਇਲਾਵਾ ਤੇਲੁਗੂ, ਓਢੀਆ, ਮਲਯਾਲਮ, ਪੰਜਾਬੀ, ਤਮਿਲ ਅਤੇ ਭੋਜਪੁਰੀ ਸਿਨੇਮਾ ‘ਚ ਐਕਟਿਵ ਹਨ, ਉਨ੍ਹਾਂ 1988 ‘ਚ ਟਾਲੀਵੁੱਡ ‘ਚ ਪਹਿਲਾ ਬਰੇਕ ਮਿਲਿਆ ਸੀ।