ਨਕਲੀ ਵੈਕਸੀਨ ਕੈਂਪ, ਅਸਲੀ ਐਮ ਪੀ?

0
323

ਕਲਕੱਤਾ(ਏਜੰਸੀ): ਮਮਤਾ ਬੈਨਰਜ਼ੀ ਦੀ ਟੀ ਐਮ ਸੀ ਪਾਰਟੀ ਨਾਲ ਸਬੰਧਤ ਐਮ ਪੀ ਮਿਮੀ ਚੌਕਰਵਰਤੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅਸਲ ਵਿਚ ਹੋਇਆ ਇਹ ਕਿ ਉਨਾਂ ਨੂੰ ਇਕ ਵਿਅਕਤੀ ਨੇ ਫੋਨ ਕਰਕੇ ਕਿਹਾ ਉਹ ਵੈਕਸੀਨ ਕੈਪ ਲਾ ਰਹੇ ਹਨ ਤੇ ਜੇਕਰ ਐਮ ਪੀ ਸਾਹਿਬਾ ਆ ਜਾਣ ਤਾਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਉਤਸਾਹ ਮਿਲੇਗਾ। ਮਿਮੀ ਚੌਕਰਵਰਤੀ ਨੇ ਉਸ ਕੈਪ ਵਿਚ ਪੁਹੁੰਚ ਕੇ ਟੀਕਾ ਲਗਵਾ ਲਿਆ।ਇਸ ਤੋ ਬਾਅਦ ਜਦ ਉਸ ਨੂੰ ਵੈਕਸੀਨ ਲੱਗਣ ਸਬੰਧੀ ਸਰਕਾਰੀ ਵੈਬਸਾਈਟ ਤੋ ਕੋਈ ਮੈਸਜ਼ ਨਾ ਆਇਆ ਤਾਂ ਇਸ ਸਬੰਧੀ ਜਾਂਚ ਕੀਤਾ ਤੇ ਪਤਾ ਲੱਗਾ ਕਿ ਸਰਕਾਰ ਵੱਲੋਂ ਕਈ ਕੈਪ ਨਹੀ ਲਗਾਇਆ ਗਿਆ॥ ਪੁਲੀਸ ਨੂੰ ਸਕਾਇਤ ਕਰਨ ਤੇ ਕੈਪ ਦੇ ਪ੍ਰਬੰਧਕ ਨੂੰ ਗਿਰਫਤਾਰ ਕਰ ਲਿਆ ਗਿਆ ਜੋ ਕਿ ਆਪਣੀ ਕਾਰ ਤੇ ਨੀਲੀ ਬੱਤੀ ਲਗਾ ਕੇ ਘੁੰਮਦਾ ਸੀ ਤੇ ਆਪਣੇ ਆਪ ਨੂੰ ਆਈ ਏ ਐਸ ਅਧਿਕਾਰੀ ਦਸਦਾ ਸੀ।ਉਸ ਦੀ ਅਸਲੀਅਤ ਦੀ ਜਾਂਚ ਹੋ ਰਹੀ ਹੈ ੇਤੇ ਇਹ ਵੀ ਜਾਂਚ ਹੋ ਰਹੀ ਕਿ ਕਿ ਜੋ ਵੈਕਸੀਨ ਉਸ ਨੇ ਲਗਾਈ ਹੈ ਕੀ ਉਹ ਅਸਲ ਵੈਕਸੀਨ ਵੀ ਹੈ ਜਾ ਨਹੀਂ?