ਢਾਬੇ ”ਤੇ ਜੰਮੀ ਬੱਚੀ ਨੂੰ ਮਿਲੇਗਾ ਉਮਰ ਭਰ ਮੁਫਤ ਖਾਣਾ ਤੇ ਨੌਕਰੀ

0
656

ਟੈਕਸਾਸ— ਅਮਰੀਕਾ ਦੇ ਮਸ਼ਹੂਰ ਫੂਡ ਚੇਨ Chick-fil-A ਦੇ ਟੈਕਸਾਸ ਸਥਿਤ ਰੈਸਤਰਾਂ ‘ਚ ਇਕ ਔਰਤ ਨੇ ਬੱਚੀ ਨੂੰ ਜਨਮ ਦਿੱਤਾ ਹੈ। 18 ਜੁਲਾਈ ਨੂੰ ਇਸ ਰੈਸਤਰਾਂ ਦੇ ਬਾਥਰੂਮ ‘ਚ ਬੱਚੀ ਦਾ ਜਨਮ ਹੋਇਆ। Chick-fil-A ਨੇ ਫੇਸਬੁੱਕ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਸੀਂ ਇਸ ਸਿਰਫ ਫੂਡ ਡਿਲਿਵਰ ਨਹੀਂ ਕਰਦੇ, ਬੇਬੀ ਡਿਲਿਵਰੀ ‘ਚ ਵੀ ਮਦਦ ਕਰਦੇ ਹਾਂ। ਇਸ ਦੇ ਨਾਲ ਹੀ ਫੇਸਬੁੱਕ ਸਟੇਟਸ ‘ਚ ਬੱਚੀ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਲਈ ਇਹ ਇਕ ਨਵਾਂ ਅਨੁਭਵ ਹੈ।
ਇਸ ਔਰਤ ਨੂੰ ਐਮਰਜੰਸੀ ‘ਚ ਡਿਲਿਵਰੀ ਸਮੇਂ ਰੇਸਤਰਾਂ ਦੇ ਪੂਰੇ ਸਟਾਫ ਨੇ ਕਾਫੀ ਮਦਦ ਕੀਤੀ ਤੇ ਉਹ ਇਸ ਕੰਮ ਤੋਂ ਕਾਫੀ ਖੁਸ਼ ਸਨ। ਆਪਣੇ ਰੈਸਤਰਾਂ ‘ਚ ਬੱਚੀ ਦੇ ਜਨਮ ਲੈਣ ਨਾਲ ਉਹ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਬੱਚੀ ਨੂੰ ਜ਼ਿੰਦਗੀ ਭਰ ਫ੍ਰੀ ਫੂਡ ਪ੍ਰੋਵਾਈਡ ਕਰਨ ਦਾ ਫੈਸਲਾ ਲਿਆ ਤੇ ਵੱਡੀ ਹੋਣ ‘ਤੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਫੇਸਬੁੱਕ ‘ਤੇ ਪੋਸਟ ‘ਚ ਲਿਖਿਆ ਹੈ, ‘ਅਸੀਂ ਸਿਰਫ ਫੂਡ ਡਿਲਿਵਰੀ ਨਹੀਂ ਕਰਦੇ ਹਾਂ, ਅਸੀਂ ਬੇਬੀ ਡਿਲਿਵਰੀ ‘ਚ ਵੀ ਮਦਦ ਕਰਦੇ ਹਾਂ ਇਸ ਪਿਆਰੀ ਬੱਚੀ ਨੇ ਪਿਛਲੀ ਰਾਤ ਇਥੇ ਗ੍ਰੈਂਡ ਐਂਟਰੀ ਲਈ, ਮਾਂ ਤੇ ਬੱਚੀ ਬਿਲਕੁਲ ਠੀਕ ਹਨ।’