ਹਾਂਗਕਾਂਗ ਚ’ ਹਿੰਸਕ ਪ੍ਰਦਰਸ਼ਨ ਜਾਰੀ

0
553

ਹਾਂਗਕਾਂਗ(ਪਚਬ) ਪਿਛਲੇ ਹਫਤੇ ਦੇ ਅਖੀਰ ਵਿਚ ਹੋਏ 2 ਵੱਡੇ ਪ੍ਰਦਰਸ਼ਨ ਅੰਤ ਸਮੇ ਹਿੰਸਕ ਹੋ ਗਏ। ਇਸ ਦੌਰਾਨ ਪੁਲੀਸ ਅਤੇ ਵਿਖਾਵਾਕਾਰੀਆਂ ਵਿਚਕਾਰ ਹੋਈਆਂ ਝੜਪਾਂ ਵਿਚ 28 ਵਿਅਕਤੀਆਂ ਜਖਮੀਂ ਹੋਏ ਜਿਨਾਂ ਵਿਚੋਂ 4 ਦੀ ਹਲਾਤ ਗਭੀਰ ਦੱਸੀ ਜਾ ਰਹੀ ਹੈ। ਪੁਲੀਸ ਦੇ ਵੀ 11 ਜਵਾਨ ਜਖਮੀਂ ਹੋਏ ਹਨ ਜਿਨਾਂ ਵਿਚੋਨ ਕੁਝ ਇਕ ਦੀਆਂ ਉਗਲਾਂ ਦੇ ਪੋਟੇ ਕੱਟੇ ਗਾਏ।ਹਾਂਗਕਾਂਗ ਵਿਚ ਭਾਵੇਂ ਇਸ ਵੇਲੇ ਮੱਖ ਤੌਰ ਤੇ ਸਰਕਾਰ ਦੇ ਹਵਾਲਗੀ ਵਿਰੋਧੀ ਬਿਲ ਦੇ ਵਿਰੋਧ ਵਿਚ ਵਿਖਾਵੇ ਹੋ ਰਹੇ ਹਨ ਪਰ ਇਹ ਦੋਵੇ ਦਿਨ ਹੋਏ ਵਿਖਾਵੇ ਉੁਨਾਂ ਲੋਕਾਂ ਵਿਰੁੱਧ ਸੀ ਜੋ ਕਿ ਚੀਨ ਤੋਂ ਵੱਡੀ ਗਿਣਤੀ ਵਿਚ ਰੋਜਾਨਾ ਹਾਂਗਕਾਂਗ ਆਉਦੇ ਹਨ ਤੇ ਇਥੋਂ ਸਮਾਨ ਖਰੀਦ ਕੇ ਚੀਨ ਵਿਚ ਜਾ ਕੇ ਵੇਚਦੇ ਹਨ। ਇਸ ਦਾ ਕਾਰਨ ਇਹ ਹੈ ਕਿ ਹਾਂਗਕਾਂਗ ਵਿਚ ਟੈਕਸ ਨਾ ਹੋਣ ਕਾਰਨ ਸਮਾਨ ਸਸਤਾ ਮਿਲਦਾ ਹੈ। ਹਾਂਗਕਾਂਗ ਦੇ ਚੀਨ ਨਾਲ ਲਗਦੇ ਇਲਾਕਿਆ ਵਿਚ ਇਕ ਕੰਮ ਵੱਡੇ ਪੱਧਰ ਤੇ ਚਲਦਾ ਹੈ। ਇਸ ਕਾਰਨ ਉਥੇ ਹੁੰਦੀਆਂ ਭੀੜਾਂ ਕਾਰਨ ਸਥਾਨਕ ਲੋਕੀ ਬਹੁਤ ਪਰੇਸ਼ਾਨ ਹਨ। ਉਹਨਾ ਦੇ ਰੋਜਾਨਾ ਦਾ ਕੰਮ ਵਿਚ ਰੁਕਾਵਟ ਆ ਰਹੀ ਹੈ। ਲੋਕੀ ਇਸ ਤੋ ਤੰਗ ਆ ਚੁਕੇ ਹਨ। ਇਸ ਦਾ ਦੂਜਾ ਪਾਸਾ ਇਹ ਵੀ ਹੈ ਕਿ ਇਸ ਕਾਰਨ ਇਨਾਂ ਇਲਾਕਿਆ ਵਿਚ ਦੁਕਾਨਦਾਰ ਵੱਡੀ ਕਮਾਈ ਕਰ ਰਹੇ ਹਨ ਤੇ ਕਈ ਵਾਰ ਉਹ ਸਥਾਨਕ ਲੋਕਾਂ ਨੂੰ ਸਾਮਨ ਦੇਣ ਤੋ ਵੀ ਇਨਕਾਰੀ ਹੋ ਜਾਦੇ ਹਨ।ਰੈਸਟੋਰੈਟਾਂ ਵਿਚ ਲੱਗਦੀਆਂ ਭੀੜਾਂ ਕਾਰਨ ਉਨਾਂ ਨੂਂੰ ਖਾਣਾ ਖਾਣ ਵਿਚ ਵੀ ਦੇਰੀ ਹੁੰਦੀ ਹੈ ਤਾ ਅਵਾਜਾਈ ਦੇ ਸਾਧਨਾਂ ਵਿਚ ਭੀੜ ਤੋ ਵੀ ਉਹ ਦੁੱਖ ਹਨ। ਇਸ ਤੋ ਇਲਾਵਾ ਚੀਨੀ ਲੋਕਾਂ ਦਾ ਵਰਤਾਰਾ ਵੀ ਚੰਗਾ ਨਹੀ ਹੈ। ਉਹ ਆਮ ਹੀ ਲਾਇਨਾਂ ਤੌੜ ਤੇ ਅੱਗੇ ਲੰਘ ਜਾਦੇ ਹਨ। ਇਸ ਪ੍ਰਦਰਸ਼ਨ ਸਨਿਚਾਰਵਾਰ ਨੂੰ ਤਿਨ ਸੂਈ ਵਾਈ ਤੇ ਐਤਵਾਰ ਨੂੰ ਸਾ ਟਿਨ ਇਲਾਕੇ ਵਿਚ ਹੋਏ।
ਇਸੇ ਦੌਰਾਨ ਮੀਡੀਏ ਵਿਚ ਇਹ ਖਬਰਾਂ ਵੀ ਆ ਰਹੀਆ ਹਨ ਕਿ ਹਾਂਗਕਾਂਗ ਮੁੱਖੀ ਨੇ ਕੇਦਰੀ ਚੀਨੀ ਸਰਕਾਰ ਨੂੰ ਆਪਣਾ ਅਸਤੀਫਾ ਦੇਣ ਕੋਸ਼ਿਸ ਕੀਤੀ ਪਰ ਕੇਦਰੀ ਸਰਕਾਰ ਨੇ ਇਨਕਾਰ ਕਰ ਦਿਤਾ ਤੇ ਉਨਾਂ ਨੂੰ ਸਥਿਤੀ ਦਾ ਹੱਲ ਕਰ ਲਈ ਕਿਹਾ। ਇਸ ਖਬਰ ਦਾ ਮੁੱਖੀ ਦੇ ਦਫਤਰ ਵੱਲੌ ਖੰਡਨ ਕੀਤਾ ਗਿਆ।
ਹਵਾਲਗੀ ਵਿਰੋਧੀ ਬਿਲ ਦਾ ਵਿਰੋਧ ਕਰਨ ਵਾਲੇ ਗਰੁੱਪਾਂ ਨੇ ਇੱਕ ਵਾਰ ਫਿਰ ਅਗਲੇ ਹਫਤੇ ਇਕ ਵੱਡੀ ਰੈਲੀ ਕਾਰਨ ਦਾ ਐਲਾਨ ਕੀਤਾ ਹੈ ਜੋ ਕਿ ਐਤਵਾਰ 21 ਜੁਲਾਈ ਨੂੰ ਹਾਂਗਕਾਂਗ ਸਰਕਾਰ ਦੇ ਮੁੱਖ ਦਫਤਰ ਦੇ ਬਾਹਰ ਹੋਵੇਗੀ।
ਐਤਵਾਰ ਨੂੰ ਹੀ ਕਰੀਬ 1500 ਮੀਡੀਆ ਕਰਮੀਆਂ ਦੇ ਪੁਲੀਸ ਵਿਰੁੱਧ ਵਿਖਾਵਾ ਕੀਤਾ । ਉਨਾਂ ਦਾ ਦੋਸ਼ ਹੈ ਕਿ ਪੁਲੀਸ਼ ਉਨਾਂ ਨੂੰ ਕੰਮ ਕਰਨ ਤੋ ਰੋਕ ਰਹੀ ਹੈ ਤੇ ਉਨਾਂ ਨਾਲ ਧੱਕਾ ਹੋ ਰਿਹਾ ਹੈ। ਉਨਾਂ ਨੇ ਹਾਂਗਕਾਂਗ ਪੁਲੀਸ ਦੇ ਮੁੱਖ ਦਫਤਰ ਵਿਚ ਪਹੁੰਚ ਕੇ ਆਪਣਾ ਮੈਮੋਰੰਡਮ ਦਿਤਾ।