ਖ਼ਾਲਸਾ ਨੌਜਵਾਨ ਸਭਾ ਨੇ ਥਾਈਲੈਂਡ ਰੌਇਲ ਏਅਰਫੋਰਸ ਹਾਕੀ ਟੂਰਨਾਮੈਂਟ ਕੱਪ ਕੀਤਾ ਫ਼ਤਹਿ

0
1195

ਹਾਂਗਕਾਂਗ(ਜੰਗ ਬਹਾਦਰ ਸਿੰਘ)-ਖ਼ਾਲਸਾ ਨੌਜਵਾਨ ਸਭਾ ਦੀ ਏ ਟੀਮ ਵਲੋਂ ਹਾਂਗਕਾਂਗ ਵਾਸੀਆਂ ਲਈ ਮਾਣਮੱਤੀ ਪ੍ਰਾਪਤੀ ਕਰਦਿਆਂ ਥਾਈਲੈਂਡ ਰੌਇਲ ਏਅਰਫੋਰਸ ਹਾਕੀ ਟੂਰਨਾਮੈਂਟ ਕੱਪ ‘ਤੇ ਸ਼ਾਨਦਾਰ ਫ਼ਤਹਿ ਹਾਸਲ ਕੀਤੀ ਗਈ | ਟੀਮ ਦੇ ਕੋਚ ਹਰਵਿੰਦਰ ਸਿੰਘ ਮੌਾਗਾ ਨੇ ਦੱਸਿਆ ਕਿ ਖ਼ਾਲਸਾ ਨੌਜਵਾਨ ਸਭਾ ਹਾਂਗਕਾਂਗ ਵਲੋਂ ਮੁੱਖ ਮੁਕਾਬਲੇ ਵਿਚ ਥਾਈ ਆਰਮੀ ਦੀ ਟੀਮ ਵਲੋਂ 2/0 ਨਾਲ ਮਾਤ ਦੇ ਕੇ ਥਾਈਲੈਂਡ ਰੌਇਲ ਏਅਰਫੋਰਸ ਹਾਕੀ ਟੂਰਨਾਮੈਂਟ ਕੱਪ ‘ਤੇ ਜਿੱਤ ਪ੍ਰਾਪਤ ਕੀਤੀ ਗਈ | ਜੇਤੂ ਖਿਡਾਰੀਆਂ ਨੂੰ ਟੂਰਨਾਮੈਂਟ ਆਰਗੇਨਾਈਜਰ ਚੈਂਗ ਬੀਅਰ ਕੰਪਨੀ ਦੇ ਉੱਚ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ | ਉਪਰੋਕਤ ਟੂਰਨਾਮੈਂਟ ਵਿਚ ਕਾਮਯਾਬੀ ਹਾਸਲ ਕਰਨ ਲਈ ਗੁਰਮੀਤ ਸਿੰਘ ਗਿੱਲ, ਮੈਨੇਜਰ ਕੇ.ਐੱਨ.ਐੱਸ. ਹਰਮਿੰਦਰ ਸਿੰਘ ਬਰਾੜ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ ਗਿੱਲ ਅਤੇ ਸੁਖਜਿੰਦਰ ਸਿੰਘ ਗਿੱਲ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |