ਚੀਨ ਨੂੰ ਕਿੰਨੇ ਚ’ ਪਈ ਅਮਰੀਕਾ ਨਾਲ ਵਪਾਰਕ ਲੜਾਈ??

0
300

ਹਾਂਗਕਾਂਗ(ਪਚਬ): ਚੀਨ ਦੀ ਆਰਥਿਕ ਵਾਧੇ ਦੀ ਰਫਤਾਰ ਇਸ ਸਾਲ ਦੀ ਦੂਜੀ ਤਿਮਾਹੀ ਵਿਚ ਕਰੀਬ ਤਿੰਨ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ 6.2 ਫੀਸਦੀ ਉਤੇ ਰਹੀ। ਅਮਰੀਕਾ ਚੀਨ ਵਪਾਰ ਯੁੱਧ ਅਤੇ ਵਿਸ਼ਵ ਪੱਧਰ ਉਤੇ ਮੰਗ ਵਿਚ ਕਮੀ ਦੇ ਚਲਦਿਆਂ ਕਮਿਊਨਿਸਟ ਦੇਸ਼ ਦੀ ਜੀਡੀਪੀ ਵਾਧਾ ਦਰ ਵਿਚ ਕਮੀ ਆਈ ਹੈ।
ਚੀਨ ਦੀ ਸਰਕਾਰ ਦੇ ਅੰਕੜਿਆਂ ਮੁਤਾਬਕ ਜੀਡੀਪੀ ਦੀ ਵਾਧਾ ਦਰ ਪਹਿਲੀ ਤਿਮਾਹੀ ਦੇ 6.4 ਫੀਸਦੀ ਤੋਂ ਘਟਕੇ 6.2 ਫੀਸਦੀ ਉਤੇ ਆ ਗਈ ਹੈ।
ਜੀਡੀਪੀ ਦਾ ਇਹ ਵਾਧਾ ਦਰ ਦੂਜੀ ਤਿਮਾਹੀ ਵਿਚ ਪਿਛਲੇ 27 ਸਾਲ ਵਿਚ ਸਭ ਤੋਂ ਘੱਟ ਹੈ। ਇਸ ਨਾਲ ਚੀਨ ਵਿਚ ਕਾਫੀ ਚਿੰਤਾ ਪੈਦਾ ਹੋ ਗਈ ਹੈ ਕਿਉਂਕਿ ਦੇਸ਼ ਦੀ ਆਰਥਿਕ ਵਾਧੇ ਦੀ ਰਫਤਾਰ 2009 ਵਿਚ ਵਿਸ਼ਵ ਆਰਥਿਕ ਸੰਕਟ ਦੇ ਸਮੇਂ ਵੀ 6.4 ਤੋਂ ਹੇਠਾਂ ਨਹੀਂ ਆਈ ਸੀ।
ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ (ਐਨਬੀਐਸ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਹਿਲੀ ਛਿਮਾਹੀ ਵਿਚ ਚੀਨ ਦਲ ਘਰੇਲੂ ਉਤਪਾਦ ਸਾਲਾਨਾ ਆਧਾਰ ਉਤੇ 6.3 ਫੀਸਦੀ ਵਧਕੇ 45,090 ਅਰਬ ਯੁਆਨ (ਕਰੀਬ 6,560 ਅਰਬ ਡਾਲਰ) ਦੀ ਹੋ ਗਈ। ਹਾਲਾਂਕਿ, ਦੂਜੀ ਤਿਮਾਹੀ ਵਿਚ ਦੇਸ਼ ਦੀ ਜੀਡੀਪੀ ਵਾਧੇ ਦੀ ਰਫਤਾਰ 6.2 ਫੀਸਦੀ ਰਿਹਾ। ਹਾਲਾਂਕਿ, ਜੀਡੀਪੀ ਦੇ ਇਹ ਅੰਕੜੇ ਪੂਰਾ ਸਾਲ ਲਈ ਸਰਕਾਰ ਦੇ 6.0–6.5 ਫੀਸਦੀ ਦੇ ਟੀਚੇ ਦੇ ਅਨੁਰੂਪ ਹੈ।
ਐਨਬੀਐਸ ਦੇ ਬੁਲਾਰੇ ਮਾਓ ਸ਼ੇਂਗਯੋਂਗ ਨੇ ਕਿਹਾ ਕਿ ਘਰੇਲੂ ਤੇ ਵਿਦੇਸ਼ੀ ਮੋਰਚਾ ਉਤੇ ਅਰਥ ਵਿਵਸਥਾ ਦੀ ਸਥਿਤੀ ਹੁਣ ਵੀ ਗੰਭੀਰ ਬਣੀ ਹੋਈ ਹੈ। ਵਿਸ਼ਵ ਅਰਥ ਵਿਵਸਥਾ ਵਿਚ ਨਰਮੀ ਆ ਰਹੀ ਹੈ।