ਨੀਰਵ ਮੋਦੀ ਦੀ ਗਿਰਫਤਾਰੀ ਸਬੰਧੀ ਹਾਂਗਕਾਂਗ ਨੂੰ ਬੇਨਤੀ

0
1016

ਹਾਂਗਕਾਂਗ(ਪ ਚ ਬ): ਭਾਰਤ ਵਿਚੋ ਬੈਕਾਂ ਹਜਾਰਾਂ ਕ੍ਰੋੜ ਰੁਪਏ ਦਾ ਚੂਨਾ ਲਗਾ ਕੇ ਦੇਸ਼ ਵਿਚ ਭੱਜੇ ਨੀਰਵ ਮੋਦੀ ਦੇ ਹਾਂਗਕਾਂਗ ਵਿਚ ਹੋਣ ਦੇ ਚਰਚੇ ਹਨ। ਇਸੇ ਸਬੰਧ ਵਿਚ ਭਾਰਤ ਦੀ ਸਰਕਾਰ ਨੇ ਹਾਂਗਕਾਂਗ ਦੀ ਸਰਾਕਰ ਨੂੰ ਬੇਨਤੀ ਕੀਤੀ ਹੈ ਨੀਰਵ ਮੋਦੀ ਨੂੰ ਗਿਰਫਤਾਰ ਕਰਕੇ ਭਾਰਤ ਹਵਾਲੇ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਬਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੇ ਰਾਜ ਸਭਾ ਵਿੱਚ ਦਿੱਤੀ ਜਦੋ ਉਨਾਂ ਨੂੰ ਨੀਰਵ ਮੋਦੀ ਦੇ ਬਦੇਸ਼ਾਂ ਵਿਚਲੇ ਟਿਕਾਣਿਆ ਬਾਰੇ ਪੁੱਛਿਆ ਗਿਆ। ਉਨਾਂ ਕਿਹਾ ਕਿ ਇਸ ਸਬੰਧੀ ਹਾਂਗਕਾਂਗ ਦੀ ਸਰਕਾਰ ਨੂੰ ਇਕ ਪੱਤਰ 23 ਮਾਰਚ ਨੂੰ ਭੇਜਿਆ ਗਿਆ ਹੈ। ਯਾਦ ਰਹੇ ਨੀਰਵ ਮੋਦੀ ਜਿਉਲਰੀ ਕੰਪਨੀ ਦੇ ਹੋਰ ਦੇਸ਼ਾ ਸਮੇਤ ਹਾਂਗਕਾਂਗ ਵਿਚ ਵੀ ਸ਼ੋਅ ਰੂਮ ਹਨ।