ਸ਼ਟਾਰ ਫੈਰੀ ਵਿਖੇ ਅੰਤਰ-ਰਾਸ਼ਟਰੀ ਦਸਤਾਰ ਦਿਨ ਕੱਲ

0
659

ਹਾਂਗਕਾਂਗ (ਪਚਬ) : ਦੁਨੀਆਂ ਭਰ ਦੀ ਤਰਾਂ ਹੀ ਹਾਂਗਕਾਂਗ ਦੀ ਸੰਗਤ ਵੀ ਅੰਤਰ-ਰਾਸ਼ਟਰੀ ਦਿਵਸ ਮਨਾ ਰਹੀ ਹੈ। ਇਸ ਸਬੰਧੀ ਪਿਛਲੇ ਕਈ ਸਾਲਾਂ ਦੀ ਤਰਾਂ ਹੀ ਹਾਂਗਕਾਂਗ ਦੀ ਸਟਾਰ ਫੈਰੀ ਚਿੰਮ ਸਾ ਸੂਈ ਵਿਖੇ ਕੱਲ ਸਵੇਰੇ ( 8 ਅਪ੍ਰੈਲ)ਸ਼ਵੇਰੇ 10 ਵਜੋ ਤੋ ਸ਼ਾਮ 4 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਵਿਚ ਗੈਰ ਸਿੱਖਾਂ ਨੂੰ ਦਸਤਾਰ ਸਬੰਧੀ ਜਾਣਕਾਰੀ ਦਿੰਦੀ ਜਾਵੇਗੀ ਅਤੇ ਉਨਾਂ ਨੇ ਸਿਰਾਂ ਤੇ ਦਸਤਾਰ ਵੀ ਸਜਾਈ ਜਾਵੇਗੀ। ਸਭ ਨੂੰ ਹੁੰਮ ਹੁਮਾ ਕੇ ਪੁੱਜਣ ਦੀ ਬੇਨਤੀ ਹੈ ਜੀ।