ਚੀਨ ਵਿਚ 77.2 ਕਰੋੜ ਇੰਟਰਨੈੱਟ ਕਨੈਕਸ਼ਨ

0
453

ਬੀਜਿੰਗ – ਚੀਨ ਵਿਚ ਪਿਛਲੇ ਸਾਲ ਦੇ ਅਖੀਰ ਤੱਕ ਇੰਟਰਨੈੱਟ ਕਨੈਕਸ਼ਨਾਂ ਦਾ ਅੰਕੜਾ 77.2 ਕਰੋੜ ਤੱਕ ਪਹੁੰਚ ਗਿਆ। ਇਹ ਅੰਕੜਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਚੀਨ ਵਿਚ ਪਿਛਲੇ ਸਾਲ 4.07 ਕਰੋੜ ਨਵੇਂ ਕੁਨੈਕਸ਼ਨ ਲਏ ਗਏ। ਚਾਈਨਾ ਇੰਟਰਨੈੱਟ ਨੈਟਵਰਕ ਇੰਫਰਮੇਸ਼ਨ ਸੈਂਟਰ (ਸੀ.ਐਨ.ਐਨ.ਆਈ.ਸੀ.) ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2016 ਦੇ ਮੁਕਾਬਲੇ ਵਿਚ 2017 ਵਿਚ ਨਵੇਂ ਕਨੈਕਸ਼ਨਾਂ ਦੀ ਗਿਣਤੀ ਵਿਚ 5.6 ਫੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪੇਂਡੂ ਇਲਾਕਿਆਂ ਵਿਚ ਪਿਛਲੇ ਸਾਲ 20.9 ਕਰੋੜ ਇੰਟਰਨੈੱਟ ਕਨੈਕਸ਼ਨ ਸਨ ਅਤੇ ਇਸ ਵਿਚ 2016 ਦੇ ਮੁਕਾਬਲੇ ਵਿਚ 79.3 ਲੱਖ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਕੁਲ 75.3 ਕਰੋੜ ਚੀਨੀ ਲੋਕਾਂ ਨੇ ਮੋਬਾਈਲ ਫੋਨ ਨਾਲ ਇੰਟਰਨੈੱਟ ਦਾ ਇਸਤੇਮਾਲ ਕੀਤਾ।